14.5 C
Toronto
Monday, June 15, 2026
spot_img
Homeਭਾਰਤਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਸੁਪਰੀਮ ਕੋਰਟ ਨੇ ਕੀਤਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਸੁਪਰੀਮ ਕੋਰਟ ਨੇ ਕੀਤਾ ਖਾਰਜ

Image Courtesy :jagbani(punjabkesar)

ਭੂਸ਼ਨ ਨੇ ਕਿਹਾ ਸੀ – 16 ਸਾਬਕਾ ਚੀਫ਼ ਜਸਟਿਸਾਂ ਵਿੱਚੋਂ ਅੱਧੇ ਹਨ ਭ੍ਰਿਸ਼ਟ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਵੱਲੋਂ 2009 ਵਿੱਚ ਦਿੱਤੇ ਇਕ ਬਿਆਨ ਲਈ ਦਾਇਰ ਮੁਆਫ਼ੀਨਾਮੇ ਨੂੰ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਸ਼ਾਂਤ ਭੂਸ਼ਨ ਤੇ ਪੱਤਰਕਾਰ ਤਰੁਣ ਤੇਜਪਾਲ ਖ਼ਿਲਾਫ਼ ਅਪਰਾਧਿਕ ਹੱਤਕ ਮਾਮਲੇ ਵਿੱਚ ਅਜੇ ਹੋਰ ਸੁਣਵਾਈ ਦੀ ਲੋੜ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਇਸ ਕੇਸ ਨੂੰ ਸੁਣਨ ਮਗਰੋਂ ਗੌਰ ਕਰੇਗਾ ਕਿ ਜੱਜਾਂ ਬਾਰੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੀਤੀ ਟਿੱਪਣੀ ਅਸਲ ਵਿੱਚ ਹੱਤਕ ਹੈ ਜਾਂ ਨਹੀਂ। ਕੇਸ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ। ਚੇਤੇ ਰਹੇ ਕਿ ਪ੍ਰਸ਼ਾਂਤ ਭੂਸ਼ਨ ਨੇ 2009 ਵਿੱਚ ਕਿਹਾ ਸੀ ਕਿ 16 ਸਾਬਕਾ ਚੀਫ਼ ਜਸਟਿਸਾਂ ਵਿੱਚੋਂ ਅੱਧੇ ਭ੍ਰਿਸ਼ਟ ਸੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 4 ਅਗਸਤ ਨੂੰ ਇਸ ਮਾਮਲੇ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਸੀ।

RELATED ARTICLES
POPULAR POSTS