Breaking News
Home / ਪੰਜਾਬ / …ਜਦੋਂ ਸ਼ਹੀਦ ਭਗਤ ਸਿੰਘ ਵਾਂਗ ਪੱਗ ਬੰਨ੍ਹਣ ‘ਤੇ ਨੌਕਰੀ ਛੱਡਣੀ ਪਈ

…ਜਦੋਂ ਸ਼ਹੀਦ ਭਗਤ ਸਿੰਘ ਵਾਂਗ ਪੱਗ ਬੰਨ੍ਹਣ ‘ਤੇ ਨੌਕਰੀ ਛੱਡਣੀ ਪਈ

ਬਠਿੰਡਾ/ਬਿਊਰੋ ਨਿਊਜ਼ : ਦੇਸ਼ ਵਿਦੇਸ਼ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਜਿੱਥੇ ਹਾਹਾਕਾਰ ਮਚੀ ਹੋਈ ਹੈ। ਉੱਥੇ ਹੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਜਸੇਵੀ ਸੰਸਥਾਵਾਂ ਨੇ ਸ਼ਹੀਦਾਂ ਨੂੰ ਸਰਧਾਂਜਲੀ ਦੇਣਾ ਮੁਨਾਸਿਬ ਨਹੀਂ ਸਮਿਝਆ ਪਰ ਇਸ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਦੀ ਦਲੇਰੀ ਅਤੇ ਸਮਾਜ ਪ੍ਰਤੀ ਚੰਗੀ ਸੋਚ ਤੋਂ ਪ੍ਰਭਾਵਿਤ ਹੋਏ 41 ਸਾਲਾ ਨੌਜਵਾਨ ਨਿਰੰਜਣ ਸਿੰਘ ਜੋ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਸਮਾਜਸੇਵੀ ਕੰਮਾਂ ‘ਚ ਵਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ।
ਉਸ ਨੂੰ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ 41 ਸਾਲ ਦਾ ਨੌਜਵਾਨ ਨਿਰੰਜਣ ਸਿੰਘ ਜੋ ਕਿ ਹਾਜੀ ਰਤਨ ਗਲੀ ਨੰਬਰ 12 ਵਿਖੇ ਰਹਿੰਦਾ ਹੈ, ਉਹ ਪਿਛਲੇ 25 ਸਾਲ ਤੋਂ ਭਗਤ ਸਿੰਘ ਵਰਗੀ ਦਿਸਣ ਵਾਲੀ ਪੱਗ ਬੰਨ੍ਹ ਕੇ ਭਗਤ ਸਿੰਘ ਦੀ ਦਿੱਖ ਨੂੰ ਦੁਨੀਆ ਮੂਹਰੇ ਪੇਸ਼ ਕਰਦਾ ਆ ਰਿਹਾ ਹੈ। ਭਗਤ ਨਿਰੰਜਣ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਛੋਟੀ ਉਮਰ ਵਿਚ ਟੋਪੀ ਲੈ ਕੇ ਰੱਖਦਾ ਸੀ ਤਾਂ ਉਸ ਦੇ ਕਿਸੇ ਮਿੱਤਰ ਨੇ ਉਸ ਨੂੰ ਭਗਤ ਸਿੰਘ ਵਰਗੀ ਪੱਗ ਬੰਨ੍ਹ ਦਿੱਤੀ, ਜਿਸ ਨੂੰ ਉਸ ਨੇ ਬਹੁਤ ਪਸੰਦ ਕੀਤਾ। ਭਗਤ ਸਿੰਘ ਵਰਗੀ ਬੰਨ੍ਹੀ ਪੱਗ ਨੇ ਉਸ ਨੂੰ ਸਮਾਜਸੇਵੀ ਬਣਾ ਕੇ ਰੱਖ ਦਿੱਤਾ। ਉਹ ਹੁਣ ਬਠਿੰਡਾ ਸ਼ਹਿਰ ਵਿਚ ਸਮਾਜਸੇਵੀ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀ ਵਿਚ ਮੈਨੇਜਰ ਦੀ ਅਸਾਮੀ ‘ਤੇ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਮਾਨਸਾ ਰੋਡ ਵਿਖੇ ਕਾਰਾਂ ਦੀ ਕੰਪਨੀ ਵਿਚ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ। ਕੰਪਨੀ ਦੇ ਮੈਨੇਜਰ ਨੇ ਉਸ ਨੂੰ ਅਜਿਹੀ ਪੱਗ ਨਾ ਬੰਨ੍ਹ ਕੇ ਸਧਾਰਨ ਪੱਗ ਬੰਨ੍ਹਣ ਲਈ ਕਿਹਾ। ਉਸ ਨੇ ਦੱਸਿਆ ਕਿ ਕੰਪਨੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਪੱਗ ਭੰਗੜੇ ਪਾਉਣ ਵਾਲੇ ਲੋਕ ਬੰਨ੍ਹਦੇ ਹਨ। ਪਰ ਭਗਤ ਨਿਰੰਜਣ ਸਿੰਘ ਨੇ ਕੰਪਨੀ ਅਧਿਕਾਰੀਆਂ ਨੂੰ ਇਹ ਕਹਿੰਦੇ ਹੋਏ ਨੌਕਰੀ ਛੱਡ ਦਿੱਤੀ ਕਿ ਪੱਗ ਬੰਨ੍ਹਣ ਕਾਰਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਉਹ ਹਮੇਸ਼ਾ ਤਾਜ਼ਾ ਰੱਖਣਗੇ। ਫਿਰ ਉਸ ਨੇ ਮੁਕਤਸਰ ਸਾਹਿਬ ਵਿਖੇ ਨਵੀਂ ਕੰਪਨੀ ਜੁਆਇਨ ਕੀਤੀ ਤਾਂ ਉਥੋਂ ਦੇ ਕੰਪਨੀ ਅਧਿਕਾਰੀਆਂ ਦੀ ਵੀ ਅਜਿਹੀ ਸ਼ਰਤ ਸੀ, ਜਿਸ ਕਾਰਨ ਉਹ ਉਥੇ ਵੀ ਨੌਕਰੀ ਨਹੀਂ ਕਰ ਸਕਿਆ।
ਹੁਣ ਭਗਤ ਨਿਰੰਜਣ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਸਮਾਜਸੇਵੀ ਕੰਮਾਂ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਉਹ ਹੁਣ ਤਕ 40 ਤੋਂ ਜ਼ਿਆਦਾ ਵਾਰ ਐਮਰਜੈਂਸੀ ਖ਼ੂਨਦਾਨ ਕਰ ਚੁੱਕੇ ਹਨ। ਉਸ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਸ ਦੇ ਸਿਰ ਉੱਪਰ ਕਈ ਜ਼ਿੰਮੇਵਾਰੀਆਂ ਹਨ। ਉਸ ਨੇ ਦੱਸਿਆ ਕਿ ਉਸ ਕੋਲ ਜੋ ਵੀ ਲੋਕ ਆਸ ਲੈ ਕੇ ਆਉਂਦੇ ਹਨ। ਉਹ ਹਰ ਇਕ ਵਿਅਕਤੀ ਦੇ ਸੁੱਖ ਦੁੱਖ ਵਿਚ ਨਾਲ ਖੜ੍ਹਦਾ ਹੈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …