6.6 C
Toronto
Thursday, May 14, 2026
spot_img
Homeਪੰਜਾਬਖੰਨਾ ਨੇੜਲੇ ਪਿੰਡ ਚਨਕੌਈਆ ਖੁਰਦ ਦੀ ਪੰਚਾਇਤ ਦਾ ਫੈਸਲਾ

ਖੰਨਾ ਨੇੜਲੇ ਪਿੰਡ ਚਨਕੌਈਆ ਖੁਰਦ ਦੀ ਪੰਚਾਇਤ ਦਾ ਫੈਸਲਾ

ਪ੍ਰੇਮ ਵਿਆਹ ਕਰਵਾਉਣ ਵਾਲਿਆਂ ਦਾ ਹੋਵੇਗਾ ਸਮਾਜਿਕ ਬਾਈਕਾਟ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੀ ਤਹਿਸੀਲ ਖੰਨਾ ਅਧੀਨ ਆਉਂਦੇ ਪਿੰਡ ਚਨਕੌਈਆਂ ਖ਼ੁਰਦ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਨੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਕ ਫੈਸਲਾ ਕੀਤਾ ਹੈ। ਫੈਸਲੇ ‘ਚ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੇ ਪਿੰਡ ਦਾ ਕੋਈ ਵੀ ਲੜਕਾ-ਲੜਕੀ ਆਪਣੇ ਘਰ ਵਾਲਿਆਂ ਦੀ ਮਰਜ਼ੀ ਦੇ ਬਿਨਾਂ ਪ੍ਰੇਮ ਵਿਆਹ ਕਰਵਾਏਗਾ ਤਾਂ ਪਿੰਡ ਵਾਲੇ ਉਸ ਦਾ ਸਮਾਜਕ ਬਾਈਕਾਟ ਕਰ ਦੇਣਗੇ। ਇਸ ਦੇ ਨਾਲ ਹੀ ਜੇਕਰ ਪਿੰਡ ਦਾ ਕੋਈ ਵਿਅਕਤੀ ਪ੍ਰੇਮੀ ਜੋੜੇ ਦੀ ਮਦਦ ਕਰੇਗਾ ਉਸ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਇਸ ਸਬੰਧੀ ਪਿੰਡ ਦੇ ਕਾਰਜਕਾਰੀ ਸਰਪੰਚ ਹਾਕਮ ਸਿੰਘ ਨੇ ਕਿਹਾ ਕਿ ਪ੍ਰੇਮ ਵਿਆਹ ਨਾਲ ਪਿੰਡ ਦਾ ਮਾਹੌਲ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕਈ ਪ੍ਰੇਮ ਵਿਆਹ ਹੋਏ ਹਨ। ਜੇ ਲੜਕਾ-ਲੜਕੀ ਇਕ-ਦੂਜੇ ਨੂੰ ਪਸੰਦ ਕਰਦੇ ਹਨ ਤਾਂ ਪਰਿਵਾਰ ਵਾਲੇ ਆਪਸ ਵਿਚ ਬੈਠ ਕੇ ਰਿਸ਼ਤਾ ਜੋੜ ਸਕਦੇ ਹਨ, ਪਰ ਘਰ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਦੇ ਵਿਆਹ ਮਨਜ਼ੂਰ ਨਹੀਂ ਹੋਣਗੇ।

RELATED ARTICLES
POPULAR POSTS