ਸੱਤ ਸਾਲਾਂ ਬਾਅਦ ਆਇਆ ਫੈਸਲਾ
ਮੁੰਬਈ/ਬਿਊਰੋ ਨਿਊਜ਼
ਪੱਤਰਕਾਰ ਜੇ. ਦੇਅ ਹੱਤਿਆ ਕਾਂਡ ਵਿਚ ਮੁੰਬਈ ਦੀ ਮਕੋਕਾ ਅਦਾਲਤ ਨੇ ਅੱਜ ਛੋਟਾ ਰਾਜਨ ਸਮੇਤ 9 ਆਰੋਪੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਅਦਾਲਤ ਨੇ ਸਾਰੇ 9 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ। ਪੱਤਰਕਾਰ ਜਿਗਨਾ ਬੋਰਾ ਅਤੇ ਇਕ ਹੋਰ ਆਰੋਪੀ ਪਾਲਸਨ ਨੂੰ ਬਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 11 ਜੂਨ 2011 ਨੂੰ ਮੁੰਬਈ ਦੇ ਪਵਈ ਇਲਾਕੇ ਵਿਚ ਪੱਤਰਕਾਰ ਜੇ. ਦੇਅ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁੱਖ ਗਵਾਹ ਮੁਤਾਬਕ ਇਹ ਹੱਤਿਆ ਛੋਟਾ ਰਾਜਨ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਦੋ ਸਾਲ ਪਹਿਲਾਂ ਜਦ ਛੋਟਾ ਰਾਜਨ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਗਿਆ ਸੀ, ਉਦੋਂ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਛੋਟਾ ਰਾਜਨ ਖਿਲਾਫ ਕਈ ਮਾਮਲੇ ਚੱਲ ਰਹੇ ਹਨ। ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਰਾਜਨ ਖਿਲਾਫ ਸਾਰੇ ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …