ਕਿਹਾ, ਜੇ ਉਹ ਸਾਡੇ ਚਾਰ ਮਾਰਨਗੇ ਤਾਂ ਅਸੀਂ ਪਾਕਿ ਦੇ 40 ਮਾਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੰਮੂ ਕਸ਼ਮੀਰ ਵਿਚ ਪਾਕਿ ਵਲੋਂ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਗੋਲੀਬਾਰੀ ਵਿਚ ਲੰਘੇ ਕੱਲ੍ਹ ਭਾਰਤੀ ਫੌਜ ਦੇ ਇਕ ਅਫਸਰ ਕਪਿਲ ਕੁੰਡੂ ਸਮੇਤ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸਦੇ ਨਾਲ ਹੀ ਤਿੰਨ ਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋਏ ਹਨ। ਭਾਰਤੀ ਫੌਜ ਨੇ ਵੀ ਇਸਦਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਕਈ ਬੰਕਰ ਤਬਾਹ ਕਰ ਦਿੱਤੇ ਹਨ।
ਇਸੇ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਹੈ। ਰਾਜਨਾਥ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਸੀ ਤੇ ਹਮੇਸ਼ਾ ਹੀ ਭਾਰਤ ਦਾ ਰਹੇਗਾ। ਰਾਜਨਾਥ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਪਾਕਿਸਤਾਨ ਸਾਡੇ 4 ਫੌਜੀ ਸ਼ਹੀਦ ਕਰੇਗਾ ਤਾਂ ਭਾਰਤ ਪਾਕਿਸਤਾਨ ਦੇ 40 ਫੌਜੀਆਂ ਦੀ ਜਾਨ ਲਵੇਗਾ।
Check Also
ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ
5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …