17.2 C
Toronto
Friday, September 11, 2026
spot_img
Homeਭਾਰਤਏਅਰ ਇੰਡੀਆ 19 ਮਈ ਤੋਂ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂ

ਏਅਰ ਇੰਡੀਆ 19 ਮਈ ਤੋਂ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂ

ਏਅਰ ਇੰਡੀਆ 19 ਮਈ ਤੋਂ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂਨਵੀਂ ਦਿੱਲੀ/ਬਿਊਰੋ ਨਿਊਜ਼

ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਲਈ ਰੇਲਵੇ ਨੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਏਅਰ ਇੰਡੀਆ ਰੇਲਵੇ ਦੀ ਤਰ੍ਹਾਂ ਲੋਕਾਂ ਨੂੰ ਘਰ ਲਿਆਉਣ ਲਈ 19 ਮਈ ਤੋਂ 2 ਜੂਨ ਵਿਚਕਾਰ ਵਿਸ਼ੇਸ਼ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਡਾਣਾਂ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੰਗਲੁਰੂ ਤੋਂ ਹੋਣਗੀਆਂ। ਚੇਨਈ ਲਈ ਸਿਰਫ਼ ਇੱਕ ਉਡਾਣ ਦੀ ਸਹੂਲਤ ਦਿੱਤੀ ਗਈ ਹੈ। ਇਹ 19 ਮਈ ਨੂੰ ਕੋਚੀ ਤੋਂ ਚੇਨਈ ਲਈ ਉਡਾਣ ਭਰੇਗੀ। ਇਸ ਤੋਂ ਇਲਾਵਾ ਦਿੱਲੀ ਲਈ 173, ਮੁੰਬਈ ਲਈ 40, ਹੈਦਰਾਬਾਦ ਲਈ 25 ਅਤੇ ਕੋਚੀ ਲਈ 12 ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਦਿੱਲੀ ਤੋਂ ਉਡਾਣ ਭਰਨ ਵਾਲੀਆਂ ਉਡਾਣਾਂ ਅੰਮ੍ਰਿਤਸਰ, ਬੰਗਲੁਰੂ, ਗਯਾ, ਹੈਦਰਾਬਾਦ, ਜੈਪੁਰ, ਅਹਿਮਦਾਬਾਦ, ਕੋਚੀ, ਵਿਜੇਵਾੜਾ, ਲਖਨਊ ਅਤੇ ਕੁਝ ਹੋਰ ਸ਼ਹਿਰਾਂ ਨੂੰ ਜਾਣਗੀਆਂ।

RELATED ARTICLES
POPULAR POSTS