Breaking News
Home / ਭਾਰਤ / ਵਿਸ਼ਵ ਭਰ ‘ਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 3 ਲੱਖ ਨੂੰ ਢੁੱਕਿਆ

ਵਿਸ਼ਵ ਭਰ ‘ਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 3 ਲੱਖ ਨੂੰ ਢੁੱਕਿਆ

ਭਾਰਤ ‘ਚ ਵੀ ਕਰੋਨਾ ਪੀੜਤਾਂ ਦਾ ਅੰਕੜਾ 75 ਹਜ਼ਾਰ ਤੋਂ ਪਾਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦੁਨੀਆ ਭਰ ‘ਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ‘ਚ 2 ਲੱਖ 94 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਦੁਨੀਆ ਭਰ ‘ਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵੀ 43 ਲੱਖ 58 ਹਜ਼ਾਰ ਤੋਂ ਪਾਰ ਚਲੀ ਗਈ ਹੈ ਜਦਕਿ 16 ਲੱਖ 11 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਆਪਣੀ ਨਵੀਂ ਜ਼ਿੰਦਗੀ ਜੀਅ ਰਹੇ ਹਨ। ਰੂਸ ‘ਚ ਲਗਾਤਾਰ 11ਵੇਂ ਦਿਨ 10 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਇਥੇ ਕਰੋਨਾ ਪੀੜਤਾਂ ਦੀ ਗਿਣਤੀ 2 ਲੱਖ 42 ਹਜ਼ਾਰ ਤੋਂ ਪਾਰ ਚਲੀ ਗਈ ਹੈ। ਬ੍ਰਾਜ਼ੀਲ ‘ਚ ਵੀ ਕਰੋਨਾ ਵਾਇਰਸ ਕਾਰਨ 12 ਹਜ਼ਾਰ 400 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਧਰ ਨਿਊਯਾਰਕ ‘ਚ ਟਾਈਮ ਸਕੇਅਰ ‘ਚ ਇਕ ਘੜੀ ਲਗਾਈ ਗਈ ਹੈ। ਇਸ ਨੂੰ ‘ਟਰੰਪ ਡੈਥ ਕਲਾਕ’ ਦਾ ਨਾਮ ਦਿੱਤਾ ਗਿਆ ਹੈ। ਇਸ ‘ਚ ਦਿਖਾਇਆ ਜਾ ਰਿਹਾ ਹੈ ਕਿ ਵਾਇਰਸ ਨਾਲ ਅਮਰੀਕਾ ‘ਚ ਕਿੰਨੀਆਂ ਜਾਨਾਂ ਚਲੀਆਂ ਗਈਆਂ ਹਨ। ਇਸ ਕਲਾਕ ਨੂੰ ਅਮਰੀਕਨ ਫ਼ਿਲਮ ਪ੍ਰੋਡਿਊਸਰ ਯੂਜੀਨ ਜਰੇਕੀ ਨੇ ਬਣਾਇਆ ਹੈ। 56 ਫੁੱਟ ਦੇ ਇਸ ਬਿਲਬੋਰਡ ਨੂੰ ਸ਼ੁੱਕਰਵਾਰ ਤੋਂ ਸ਼ਰੂ ਕੀਤਾ ਗਿਆ ਹੈ। ਜਰੇਕੀ ਨੇ ਇਕ ਪੋਸਟ ‘ਚ ਲਿਖਿਆ ਜੇਕਰ ਟਰੰਪ ਗੰਭੀਰਤਾ ਨੂੰ ਸਮਝਦੇ ਅਤੇ ਸਮਾਂ ਰਹਿੰਦੇ ਕਾਰਵਾਈ ਕਰਦੇ ਤਾਂ ਸ਼ਾਇਦ ਅਮਰੀਕਾ ‘ਚ ਇੰਨੀਆਂ ਮੌਤਾਂ ਨਾ ਹੁੰਦੀਆਂ। ਅਮਰੀਕਾ ਵਿਚ ਸਭ ਤੋਂ ਜ਼ਿਆਦਾ ਹੁਣ ਤੱਕ 83 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 75 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਜਦਕਿ 2400 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Check Also

ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ

ਕਿਹਾ : ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ‘ਡਬਲ ਇੰਜਣ’ ਸਰਕਾਰ ਦਾ ਹੋਣ ਜਾ ਰਿਹਾ ਹੈ ਅੰਤ …