ਘੱਟਗਿਣਤੀ ਮੋਰਚੇ ਦੇ ਮੈਂਬਰ ਨੇ ਰਿਆਜ਼ ਨੂੰ ਦੱਸਿਆ ਪਾਰਟੀ ਵਰਕਰ
ਉਦੇਪੁਰ/ਬਿਊਰੋ ਨਿਊਜ਼ : ਉਦੇਪੁਰ ਹੱਤਿਆ ਕਾਂਡ ਦੇ ਮੁੱਖ ਆਰੋਪੀ ਮੁਹੰਮਦ ਰਿਆਜ਼ ਦਾ ਰਾਜਨੀਤਿਕ ਸਬੰਧ ਸਾਹਮਣੇ ਆਇਆ ਹੈ। ਇਕ ਤਸਵੀਰ ’ਚ ਉਹ ਭਾਜਪਾ ਦੇ ਕੱਦਾਵਰ ਆਗੂ ਗੁਲਾਬਚੰਦ ਕਟਾਰੀਆ ਦੇ ਨਾਲ ਨਜ਼ਰ ਆ ਰਿਹਾ ਹੈ। ਇਹ ਤਸਵੀਰ 2018 ਦੀ ਹੈ। ਇਸ ਤੋਂ ਇਲਾਵਾ ਭਾਜਪਾ ਦੇ ਘੱਟਗਿਣਤੀ ਮੋਰਚੇ ਨਾਲ ਜੁੜੇ ਇਕ ਵਰਕਰ ਦੀ ਪੁਰਾਣੀ ਪੋਸਟ ਵੀ ਸਾਹਮਣੇ ਆਈ ਹੈ, ਜਿਸ ’ਚ ਉਸ ਨੇ ਰਿਆਜ਼ ਨੂੰ ਭਾਜਪਾ ਦਾ ਵਰਕਰ ਦੱਸਿਆ ਹੈ, ਜਿਸ ਤੋਂ ਬਾਅਦ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੇ ਸਵਾਲ ਚੁੱਕਿਆ ਹੈ ਕਿ ਕਨੱਈਆ ਲਾਲ ਕਤਲ ਦਾ ਮੁੱਖ ਆਰੋਪੀ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਫੁਰਤੀ ਦਿਖਾਉਂਦੇ ਹੋਏ ਐਨ ਆਈ ਏ ਨੂੰ ਇਸ ਦੀ ਜਾਂਚ ਸੌਂਪੀ ਗਈ ਹੈ। ਧਿਆਨ ਰਹੇ ਕਿ ਲੰਘੇ ਦਿਨੀਂ ਰਾਜਸਥਾਨ ਦੇ ਉਦੇਪੁਰ ’ਚ ਇਕ ਦੁਕਾਨ ਅੰਦਰ ਦਾਖਲ ਹੋ ਕੇ ਇਕ ਦਰਜੀ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …