Breaking News
Home / ਪੰਜਾਬ / ਪੰਜਾਬ ਦੀ ਧੀ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ

ਪੰਜਾਬ ਦੀ ਧੀ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ

21 ਸਾਲ ਬਾਅਦ ਇੰਡੀਅਨ ਬਿਊਟੀ ਨੂੰ ਮਿਲਿਆ ਖਿਤਾਬ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੀ ਪੰਜਾਬਣ ਮੁਟਿਆਰ ਹਰਨਾਜ਼ ਸੰਧੂ ਮਿਸ ਯੂਨੀਵਰਸ ਬਣ ਗਈ ਹੈ। 21 ਸਾਲਾਂ ਬਾਅਦ ਕਿਸੇ ਭਾਰਤੀ ਸੰੁਦਰੀ ਨੂੰ ਇਹ ਖਿਤਾਬ ਮਿਲਿਆ ਹੈ। ਜ਼ਿਕਰਯੋਗ ਹੈ ਕਿ ਸਾਲ 2000 ਵਿਚ ਲਾਰਾ ਦੱਤਾ ਮਿਸ ਯੂਨੀਵਰਸ ਬਣੀ ਸੀ। ਉਦੋਂ ਤੋਂ ਭਾਰਤ ਇਸ ਖਿਤਾਬ ਦਾ ਇੰਤਜ਼ਾਰ ਕਰ ਰਿਹਾ ਸੀ। 70ਵਾਂ ਮਿਸ ਯੂਨੀਵਰਸ ਕੰਪੀਟੀਸ਼ਨ ਲੰਘੀ 12 ਦਸੰਬਰ ਨੂੰ ਇਜ਼ਰਾਈਲ ਵਿਚ ਹੋਇਆ। ਇਸ ਵਿਚ ਹਰਨਾਜ਼ ਨੇ 70 ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਿੱਛੇ ਛੱਡਦੇ ਹੋਏ ਮਿਸ ਯੂਨੀਵਰਸ ਦਾ ਤਾਜ਼ ਪਹਿਨਿਆ।
ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਹਾਲ ਹੀ ਵਿਚ ‘ਮਿਸ ਦੀਵਾ ਮਿਸ ਯੂਨੀਵਰਸ ਇੰਡੀਆ 2021’ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਇਸ ਤੋਂ ਬਾਅਦ ਹੀ ਉਸ ਨੇ ਮਿਸ ਯੂਨੀਵਰਸ 2021 ਦਾ ਤਾਜ਼ ਜਿੱਤਣ ਲਈ ਜੀਅ ਜਾਨ ਨਾਲ ਮਿਹਨਤ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ 21 ਸਾਲਾਂ ਦੀ ਹਰਨਾਜ਼ ਇਕ ਮਾਡਲ ਹੈ। ਉਸ ਨੇ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ ਹੈ ਅਤੇ ਚੰਡੀਗੜ੍ਹ ਵਿਚ ਹੀ ਗਰੈਜੂਏਸ਼ਨ ਕੀਤੀ। ਜ਼ਿਕਰਯੋਗ ਹੈ ਕਿ ਹਰਨਾਜ਼ ਸੰਧੂ ਦਾ ਜੱਦੀ ਪਿੰਡ ਕੋਹਾਲੀ ਹੈ, ਜੋ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਹਰਨਾਜ਼ ਦਾ ਪਰਿਵਾਰ ਵੀ ਕਿਸਾਨੀ ਨਾਲ ਜੁੜਿਆ ਹੋਇਆ ਹੈ।

 

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …