Breaking News
Home / ਪੰਜਾਬ / ਸੁਰਜੀਤ ਜਿਆਣੀ ਫਿਰ ਹੋਏ ਆਪੇ ਤੋਂ ਬਾਹਰ

ਸੁਰਜੀਤ ਜਿਆਣੀ ਫਿਰ ਹੋਏ ਆਪੇ ਤੋਂ ਬਾਹਰ

ਚੋਣ ਪ੍ਰਚਾਰ ਦੌਰਾਨ ਤੈਸ਼ ‘ਚ ਆਏ ਜਿਆਣੀ, ਕੱਢੀ ਗਾਲ੍ਹ
ਫਾਜ਼ਿਲਕਾ : ਕਿਸਾਨੀ ਅੰਦੋਲਨ ਦੌਰਾਨ ਆਪਣੀ ਇਤਰਾਜ਼ਯੋਗ ਸ਼ਬਦਾਵਲੀ ਕਾਰਨ ਵਿਵਾਦਾਂ ਵਿੱਚ ਰਹਿਣ ਵਾਲੇ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਇਕ ਵਾਰ ਫਿਰ ਮਾੜੀ ਬੋਲ ਬਾਣੀ ਕਰਕੇ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਨ੍ਹਾਂ ਕਿਸੇ ਨੂੰ ਮਾੜਾ ਕਹਿਣ ਦੀ ਥਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਸਮੇਂ ਤੈਸ਼ ‘ਚ ਆ ਕੇ ਖੁਦ ਨੂੰ ਹੀ ਗਾਲ੍ਹ ਕੱਢ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਚੋਣ ਜਲਸੇ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਇਹ ਗੱਲ ਕਹਿ ਰਿਹਾ ਹੈ ਕਿ ਉਨ੍ਹਾਂ (ਜਿਆਣੀ) ਕੁਝ ਨਹੀਂ ਕੀਤਾ ਸਗੋਂ ਉਨ੍ਹਾਂ ਆਪਣੀ ਸਰਕਾਰ ਦੌਰਾਨ ਹੀ ਸਾਰਾ ਵਿਕਾਸ ਕਰਵਾਇਆ ਹੈ। ਇਹ ਸੁਣਦਿਆਂ ਹੀ ਜਿਆਣੀ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਗਾਲ੍ਹ ਕੱਢਦਿਆਂ ਕਿਹਾ, ‘ਅਸੀਂ ਉਥੇ ਨੌਕਰ ਲੱਗੇ ਹੋਏ ਸੀ ਕਿ।’ ਇਸ ਸਬੰਧੀ ਜਦੋਂ ਅਕਾਲੀ ਦਲ ਦੇ ਫਾਜ਼ਿਲਕਾ ਤੋਂ ਉਮੀਦਵਾਰ ਹੰਸ ਰਾਜ ਜੋਸਨ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਜਿਆਣੀ ਖਿਲਾਫ ਕੁਝ ਵੀ ਬੋਲਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਉਸ ਦੀ ਜ਼ੁਬਾਨ ਹੈ, ਉਹ ਕੁਝ ਵੀ ਬੋਲ ਸਕਦੇ ਹਨ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …