17 C
Toronto
Wednesday, September 17, 2025
spot_img
Homeਪੰਜਾਬਪੰਜਾਬੀ ਦੀ ਬਿਹਤਰੀ ਲਈ ਅਹਿਦ ਲੈਂਦਿਆਂ ਪਟਿਆਲਾ 'ਚ ਵਿਸ਼ਵ ਪੰਜਾਬੀ ਕਾਨਫਰੰਸ ਸੰਪੰਨ

ਪੰਜਾਬੀ ਦੀ ਬਿਹਤਰੀ ਲਈ ਅਹਿਦ ਲੈਂਦਿਆਂ ਪਟਿਆਲਾ ‘ਚ ਵਿਸ਼ਵ ਪੰਜਾਬੀ ਕਾਨਫਰੰਸ ਸੰਪੰਨ

ਪਟਿਆਲਾ : ਭਾਸ਼ਾ ਦੇ ਬਹੁਪੱਖੀ ਵਿਕਾਸ ਲਈ ਅਹਿਦ ਲੈਂਦਿਆਂ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ (ਕੈਨੇਡਾ) ਪਟਿਆਲਾ ਵਿਚ ਸੰਪੰਨ ਹੋ ਗਈ। ਇਸ ਆਨਲਾਈਨ ਕਾਨਫਰੰਸ ਵਿੱਚ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਅਤੇ ਪ੍ਰੋ. ਨਬੀਲਾ ਰਹਿਮਾਨ (ਪਾਕਿਸਤਾਨ) ਦਾ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸੱਤਵੀਂ ਵਿਸ਼ਵ ਪੰਜਾਬੀ ਕਾਨਫਰੰਸ ਜੁਲਾਈ 2022 ‘ਚ ਟੋਰਾਂਟੋਂ ਵਿੱਚ ਹੀ ਕੀਤੀ ਜਾਵੇਗੀ। ਪੈਨਲ ਡਿਸਕਸ਼ਨ ਸੈਸ਼ਨ ਵਿਚ ਡਾ. ਰਵੇਲ ਸਿੰਘ (ਦਿੱਲੀ), ਡਾ.ਬਲਕਾਰ ਸਿੰਘ (ਪਟਿਆਲਾ), ਡਾ. ਹਰਜੋਧ ਸਿੰਘ (ਪਟਿਆਲਾ) ਦੇ ਸਾਂਝੇ ਪੈਨਲ ਨੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਲਏ ਗਏ ਅਹਿਮ ਫੈਸਲਿਆਂ ਨੂੰ ਮਨਜ਼ੂਰ ਕੀਤਾ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਤੀਜੇ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ.ਪੀ. ਸਿੰਘ ਨੇ ਕੀਤੀ।
ਇਸ ਵਿੱਚ ‘ਪੰਜਾਬੀ ਸਾਹਿਤ ਦ੍ਰਿਸ਼ ਤੇ ਦਸ਼ਾ’ ਵਿਸ਼ੇ ‘ਤੇ ਡਾ.ਅਮਰਜੀਤ ਸਿੰਘ ਟਾਂਡਾ (ਆਸਟਰੇਲੀਆ), ਡਾ.ਮਨਦੀਪ ਸਿੰਘ ਖੁਰਮੀ (ਇੰਗਲੈਂਡ), ਡਾ. ਪ੍ਰਵੀਨ (ਚੰਡੀਗੜ੍ਹ), ਅਹਿਸਾਨ ਬਾਜਵਾ (ਪਾਕਿਸਤਾਨ) ਨੇ ਪੰਜਾਬੀ ਸਾਹਿਤ ਬਾਰੇ ਵਿਚਾਰ ਸਾਂਝੇ ਕੀਤੇ।
ਬਾਬਾ ਨਜਮੀ ਤੇ ਡਾ. ਸੁਰਜੀਤ ਪਾਤਰ ਨੇ ਸੁਣਾਈਆਂ ਕਵਿਤਾਵਾਂ
ਚੌਥੇ ਸੈਸ਼ਨ ਵਿਚ ਡਾ.ਵਨੀਤਾ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਨੀਟਾ ਬਲਵਿੰਦਰ, ਤਾਹਿਰ ਸਰਾਂ (ਪਾਕਿਸਤਾਨ), ਬਾਬਾ ਨਜਮੀ (ਪਾਕਿਸਤਾਨ), ਡਾ.ਸੁਰਜੀਤ ਪਾਤਰ (ਭਾਰਤ), ਨਵਤੇਜ ਭਾਰਤੀ (ਲੰਡਨ), ਡਾ. ਕਰਨੈਲ ਸਿੰਘ ਸ਼ੇਰਗਿੱਲ (ਇੰਗਲੈਂਡ), ਅਮਰ ਜਯੋਤੀ (ਇੰਗਲੈਂਡ), ਹਰਚਰਨ ਸਿੰਘ ਕੁਵੈਤ, ਸੁਮਨ ਮੋਦਗਿਲ, ਭੁਪਿੰਦਰ ਕੌਰ ਪ੍ਰੀਤ, ਬਦਰ ਸੇਮਾਥ, ਸਲੀਮ ਪਾਸ਼ਾ, ਦਰਸ਼ਨ ਬੁਲੰਦਵੀ, ਕੁਲਵਿੰਦਰ, ਪ੍ਰੀਤ ਗਿੱਲ, ਸਾਦੀਆ ਸਫ਼ਦਰ (ਪਾਕਿ), ਸਰਬਜੀਤ ਕੌਰ ਜੱਸ, ਪਰਮਿੰਦਰ ਸੋਢੀ (ਜਾਪਾਨ) ਤੇ ਹੋਰਾਂ ਨੇ ਕਵਿਤਾਵਾਂ ਸੁਣਾਈਆਂ।

 

RELATED ARTICLES
POPULAR POSTS