26.1 C
Toronto
Tuesday, August 18, 2026
spot_img
Homeਪੰਜਾਬਪੰਜਾਬ 'ਚ ਬੱਚਿਆਂ ਨੂੰ ਚੁੱਕਣ ਵਾਲਾ ਗਿਰੋਹ ਸਰਗਰਮ

ਪੰਜਾਬ ‘ਚ ਬੱਚਿਆਂ ਨੂੰ ਚੁੱਕਣ ਵਾਲਾ ਗਿਰੋਹ ਸਰਗਰਮ

ਪੰਜਾਬ ‘ਚ ਬੱਚਿਆਂ ਨੂੰ ਚੁੱਕਣ ਵਾਲਾ ਗਿਰੋਹ ਸਰਗਰਮਹੁਸ਼ਿਆਰਪੁਰ ‘ਚ ਵੀ ਬੱਚਾ ਚੁੱਕਣ ਦੀ ਕੋਸ਼ਿਸ਼, ਇਕ ਮਹਿਲਾ ਕਾਬੂ
ਹੁਸ਼ਿਆਰਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਪਿਛਲੇ ਕਈ ਦਿਨਾਂ ਵਿਚ ਬੱਚਿਆਂ ਨੂੰ ਚੁੱਕਣ ਵਾਲਾ ਗਿਰੋਹ ਸਰਗਰਮ ਹੋਇਆ ਪਿਆ ਹੈ। ਇਸਦੇ ਚੱਲਦਿਆਂ ਅਜਿਹੀ ਘਟਨਾ ਹੁਸ਼ਿਆਰਪੁਰ ਵਿਚ ਵੀ ਸਾਹਮਣੇ ਆਈ। ਲੰਘੀ ਦੇਰ ਸ਼ਾਮ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਵਿਚੋਂ ਅਣਪਛਾਤੀ ਮਹਿਲਾਨੂੰ 6 ਸਾਲਾ ਬੱਚਾ ਚੁੱਕਦੇ ਸਮੇਂ ਰੰਗੇ ਹੱਥੀਂ ਫੜਿਆ ਗਿਆ। ਸਥਾਨਕ ਲੋਕਾਂ ਨੇ ਉਸ ਮਹਿਲਾ ਨੂੰ ਪੁਲਿਸ ਹਵਾਲੇ ਵੀ ਕਰ ਦਿੱਤਾ। ਉਸ ਮਹਿਲਾ ਨੇ ਪਹਿਲਾਂ ਬੱਚੇ ਨੂੰ ਖਾਣ ਦੀ ਚੀਜ਼ ਦਾ ਲਾਲਚ ਦਿੱਤਾ ਅਤੇਬੱਚੇ ਦਾ ਹੱਥ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਬੱਚੇ ਚੀਕ ਚਿਹਾੜਾ ਪਾ ਦਿੱਤਾ। ਮੁਹੱਲੇ ਦੇ ਲੋਕਾਂ ਨੇ ਮਹਿਲਾ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਅਤੇ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।

RELATED ARTICLES
POPULAR POSTS