0.9 C
Toronto
Saturday, January 10, 2026
spot_img
Homeਪੰਜਾਬਗੁਰਦਾਸਪੁਰ ’ਚ ਲੱਗੇ ਸੰਨੀ ਦਿਓਲ ਲਾਪਤਾ ਹੋਣ ਦੇ ਪੋਸਟਰ

ਗੁਰਦਾਸਪੁਰ ’ਚ ਲੱਗੇ ਸੰਨੀ ਦਿਓਲ ਲਾਪਤਾ ਹੋਣ ਦੇ ਪੋਸਟਰ

ਸੰਨੀ ਦਿਓਲ ਦੀ ਗੈਰਹਾਜ਼ਰੀ ਤੋਂ ਹਲਕਾ ਵਾਸੀ ਪ੍ਰੇਸ਼ਾਨ
ਗੁਰਦਾਸਪੁਰ/ਬਿੳੂਰੋ ਨਿੳੂਜ਼
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਕ ਵਾਰ ਫਿਰ ਚਰਚਾ ਵਿਚ ਹਨ। ਜਾਣਕਾਰੀ ਮਿਲੀ ਹੈ ਕਿ ਇਸ ਵਾਰ ਇਲਾਕੇ ਵਿਚੋਂ ਸੰਨੀ ਦਿਓਲ ਦੇ ਗੈਰਹਾਜ਼ਰ ਰਹਿਣ ਕਰਕੇ ਹਲਕਾ ਵਾਸੀਆਂ ਨੇ ਸੰਨੀ ਦਿਓਲ ਲਾਪਤਾ ਹੋਣ ਦੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਸੰਨੀ ਦਿਓਲ ਦੀ ਗੈਰ ਮੌਜੂਦਗੀ ਦੇ ਮੱਦੇਨਜ਼ਰ ਉਸ ਨੂੰ ‘ਲਾਪਤਾ’ ਕਰਾਰ ਦਿੱਤਾ ਗਿਆ ਹੈ। ਲੋਕਾਂ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਬਹੁਤ ਸਾਰੀਆਂ ਜਨਤਕ ਥਾਵਾਂ ’ਤੇ ਸੰਨੀ ਦਿਓਲ ਲਾਪਤਾ ਦੇ ਪੋਸਟਰ ਚਿਪਕਾਏ ਹਨ। ਪੋਸਟਰ ਵਿਚ ਸੰਨੀ ਦਿਓਲ ਦੀ ਫੋਟੋ ਦੇ ਉਪਰ ‘ਗੁੰਮਸ਼ੁਦਾ ਦੀ ਤਲਾਸ਼’ ਅਤੇ ਫੋਟੇ ਦੇ ਹੇਠਾਂ ‘ਸੰਨੀ ਦਿਓਲ ਸਾਂਸਦ ਗੁਰਦਾਸਪੁਰ’ ਲਿਖਿਆ ਗਿਆ ਹੈ। ਧਿਆਨ ਰਹੇ ਕਿ ਇਲਾਕੇ ਦੇ ਲੋਕ ਸੰਨੀ ਦਿਓਲ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ। ਪਿਛਲੇ ਦਿਨੀਂ ਵੀ ਸੰਨੀ ਦਿਓਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ ਅਤੇ ਹੁਣ ਲੋਕਾਂ ਨੇ ਸੰਨੀ ਦਿਓਲ ਨੂੰ ਲਾਪਤਾ ਕਰਾਰ ਦੇ ਦਿੱਤਾ ਹੈ। ਹਲਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸੰਨੀ ਦਿਓਲ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਿੰਗ ਹੋਈ ਸੀ ਤਾਂ ਉਸ ਸਮੇਂ ਵੀ ਸੰਨੀ ਦਿਓਲ ਨੇ ਵੋਟ ਨਹੀਂ ਪਾਈ ਸੀ ਅਤੇ ਕਈ ਤਰ੍ਹਾਂ ਦੀ ਸਿਆਸੀ ਚਰਚਾ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਸੰਨੀ ਦਿਓਲ ਨੇ ਸਫਾਈ ਦਿੱਤੀ ਸੀ ਕਿ ਉਹ ਇਲਾਜ ਲਈ ਵਿਦੇਸ਼ ਗਏ ਹੋਏ ਸਨ।

RELATED ARTICLES
POPULAR POSTS