Breaking News
Home / ਪੰਜਾਬ / ਅੰਮਿ੍ਰਤਸਰ ਏਅਰਪੋਰਟ ’ਤੇ ਯਾਤਰੀਆਂ ਦਾ ਹੰਗਾਮਾ

ਅੰਮਿ੍ਰਤਸਰ ਏਅਰਪੋਰਟ ’ਤੇ ਯਾਤਰੀਆਂ ਦਾ ਹੰਗਾਮਾ

ਦੁਬਈ ਤੋਂ ਆਈ ਸਪਾਈਸ ਜੈਟ ਦੀ ਫਲਾਈਟ ’ਚ 50 ਯਾਤਰੀਆਂ ਦਾ ਸਮਾਨ ਗਾਇਬ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਅੰਮਿ੍ਰਤਸਰ ਜ਼ਿਲ੍ਹੇ ’ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਅਲਸੁਬਾਹ ਦੁਬਈ ਤੋਂ ਅੰਮਿ੍ਰਤਸਰ ਲੈਂਡ ਹੋਈ ਫਲਾਈਟ ਦੇ ਯਾਤਰੀਆਂ ਨੇ ਕਾਫੀ ਹੰਗਾਮਾ ਕੀਤਾ। ਉਹ ਇਸ ਕਰਕੇ ਕਿ 50 ਦੇ ਕਰੀਬ ਯਾਤਰੀਆਂ ਦਾ ਸਮਾਨ ਗਾਇਬ ਸੀ। ਹੰਗਾਮਾ ਹੁੰਦਾ ਦੇਖ ਕੇ ਸਪਾਈਸ ਜੈਟ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸਮਾਨ ਸ਼ਨੀਵਾਰ ਤੱਕ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਅਲਸੁਬਾਹ ਅੱਜ ਸ਼ੁੱਕਰਵਾਰ ਤੜਕੇ ਕਰੀਬ ਸਾਢੇ 3 ਵਜੇ ਦੁਬਈ ਤੋਂ ਅੰਮਿ੍ਰਤਸਰ ਪਹੁੰਚੀ ਸਪਾਈਸ ਜੈਟ ਦੀ ਫਲਾਈਟ ਲੈਂਡ ਹੋਈ। ਯਾਤਰੀ ਕਸਟਮ ਕਲੀਅਰੈਂਸ ਅਤੇ ਸਮਾਨ ਦੀ ਚੈਕਿੰਗ ਕਰਵਾਉਣ ਤੋਂ ਬਾਅਦ ਜਦ ਲਗੇਜ਼ ਬੈਲਟ ’ਤੇ ਪਹੁੰਚੇ ਤਾਂ ਕਈਆਂ ਦਾ ਸਮਾਨ ਆਇਆ ਹੀ ਨਹੀਂ। ਸਮਾਨ ਨਾ ਮਿਲਣ ’ਤੇ ਯਾਤਰੀ ਘਬਰਾ ਗਏ ਅਤੇ ਸਪਾਈਸ ਜੈਟ ਦੇ ਕਾੳੂਂਟਰ ’ਤੇ ਪਹੁੰਚ ਗਏ ਅਤੇ ਉਨ੍ਹਾਂ ਹੰਗਾਮਾ ਸ਼ੁਰੂ ਕਰ ਦਿੱਤਾ। ਕਾੳੂਂਟਰ ’ਤੇ ਪਹੁੰਚਣ ’ਤੇ ਯਾਤਰੀਆਂ ਨੂੰ ਪਤਾ ਲੱਗਾ ਕਿ ਇਕ ਜਾਂ ਦੋ ਨਹੀਂ, ਸਗੋਂ 50 ਯਾਤਰੀਆਂ ਦਾ ਸਮਾਨ ਗਾਇਬ ਸੀ। ਯਾਤਰੀਆਂ ਨੂੰ ਸ਼ਾਂਤ ਕਰਦੇ ਹੋਏ ਸਟਾਫ ਨੇ ਵਾਅਦਾ ਕੀਤਾ ਕਿ ਸਾਰੇ ਯਾਤਰੀਆਂ ਦਾ ਸਮਾਨ ਸ਼ਨੀਵਾਰ ਤੱਕ ਸਿੱਧਾ ਉਨ੍ਹਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਯਾਤਰੀ ਸ਼ਾਂਤ ਹੋਏ ਅਤੇ ਏਅਰਪੋਰਟ ਤੋਂ ਬਾਹਰ ਆਏ। ਧਿਆਨ ਰਹੇ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਤਿੰਨ ਮਹੀਨੇ ਪਹਿਲਾਂ 14 ਜੁਲਾਈ ਨੂੰ ਵੀ ਅਜਿਹੀ ਹੀ ਸਥਿਤੀ ਬਣ ਗਈ ਸੀ। ਉਦੋਂ ਵੀ ਸਪਾਈਸ ਜੈਟ ਦੇ ਯਾਤਰੀਆਂ ਦਾ ਸਮਾਨ ਉਨ੍ਹਾਂ ਦੇ ਘਰੀਂ ਪਹੁੰਚਾਉਣ ਲਈ ਤਿੰਨ ਦਿਨ ਦਾ ਸਮਾਂ ਲੱਗਾ ਸੀ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …