ਜ਼ੀਰਕਪੁਰ/ਬਿਊਰੋ ਨਿਊਜ਼
ਪੰਜਾਬੀ ਕਹਾਣੀਕਾਰ, ਸਵੈ-ਜੀਵਨੀ ਲੇਖਕ ਅਤੇ ਪੱਤਰਕਾਰ ਪ੍ਰੇਮ ਗੋਰਖੀ ਦਾ ਲੰਘੇ ਕੱਲ੍ਹ ਐਤਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ। ਗੋਰਖੀ ਜ਼ੀਰਕਪੁਰ ਵਿੱਚ ਰਹਿ ਰਹੇ ਸਨ ਅਤੇ ਉਹਨਾਂ ਦਾ ਜਨਮ 15 ਜੂਨ 1947 ਨੂੰ ਹੋਇਆ ਸੀ। ਉਨ੍ਹਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਅਣਗੌਲੇ ਜੀਵਨ ਨੂੰ ਲਿਖਤਾਂ ਵਿੱਚ ਮੂਰਤੀਮਾਨ ਕੀਤਾ। ਉਹ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ’ ਤੇ ਨਾਵਲੈੱਟ ‘ਤਿੱਤਰ-ਖੰਭੀ ਜੂਹ’ ਨਾਲ ਚਰਚਾ ਵਿੱਚ ਆਏ। ਉਨ੍ਹਾਂ ਨੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਕਲਮ ਰਾਹੀਂ ਦੁਨੀਆਂ ਦੇ ਕੋਨੇ ਕੋਨੇ ‘ਚ ਪਹੁੰਚਾਇਆ। ਉਨ੍ਹਾਂ ਆਪਣੀ ਜੀਵਨ ਗਾਥਾ ਵਿੱਚ ਉਹ ਸਾਰੇ ਦੁੱਖ ਤੇ ਤਸੀਹੇ ਦਰਸਾਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਸਾਹਿਤਕਾਰ ਬਣਾ ਦਿੱਤਾ। ਗੋਰਖੀ ਦੇ ਦਿਹਾਂਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਸਣੇ ਬਹੁਤ ਸਾਰੇ ਸਾਹਿਤਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਆਮ ਆਦਮੀ ਪਾਰਟੀ ਦਾ ਵਿਧਾਇਕ ਰਮਨ ਅਰੋੜਾ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਗਿ੍ਰਫਤਾਰ
ਝੂਠੇ ਨੋਟਿਸ ਭੇਜ ਕੇ ਲੋਕਾਂ ਕੋਲੋਂ ਪੈਸੇ ਵਸੂਲਣ ਦੇ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਪੰਜਾਬ …