ਵਿਵਾਦਤ ਸਾਬਕਾ ਡੀਜੀਪੀ ਦੀ ਗਿ੍ਰਫਤਾਰੀ ’ਤੇ ਰੋਕ ਬਰਕਰਾਰ ਰਹੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਤੇ ਵਿਵਾਦਤ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਾਈਕੋਰਟ ਨੇ ਅੱਜ ਵੱਡੀ ਰਾਹਤ ਦਿੱਤੀ ਹੈ ਅਤੇ ਸੁਮੇਧ ਸੈਣੀ ਦੀ ਗਿ੍ਰਫਤਾਰੀ ’ਤੇ ਅਦਾਲਤ ਨੇ ਰੋਕ ਬਰਕਰਾਰ ਰੱਖੀ ਹੈ। ਸੁਮੇਧ ਸੈਣੀ ਦੇ ਮਾਮਲੇ ਸਬੰਧੀ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਅੱਜ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਹਾਈਕੋਰਟ ਵਿਚ ਬਿਆਨ ਦਿੱਤਾ ਕਿ ਪੰਜਾਬ ਸਰਕਾਰ ਨੂੰ ਫਿਲਹਾਲ ਸੁਮੇਧ ਸੈਣੀ ਦੀ ਕਿਸੇ ਹੋਰ ਮਾਮਲੇ ਵਿਚ ਲੋੜ ਨਹੀਂ ਹੈ। ਇਹ ਵੀ ਦੱਸਿਆ ਕਿ ਸੈਣੀ ਦੀ ਕੋਠੀ ਵਾਲੇ ਕੇਸ ਵਿਚ ਨਵੀਂ ਐਸ.ਆਈ.ਟੀ. ਬਣੇਗੀ। ਜ਼ਿਕਰਯੋਗ ਕਿ ਪਹਿਲਾਂ ਸੁਮੇਧ ਸੈਣੀ ਨੂੰ ਪੰਜਾਬ ਚੋਣਾਂ ਤੱਕ ਬਲੈਂਕਿਟ ਬੇਲ ਮਿਲੀ ਹੋਈ ਸੀ ਅਤੇ ਹੁਣ ਫਿਰ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸੁਮੇਧ ਸੈਣੀ ਕਈ ਵਿਵਾਦਤ ਮਾਮਲਿਆਂ ਵਿਚ ਘਿਰੇ ਹੋਏ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …