Breaking News
Home / ਪੰਜਾਬ / ਜਲੰਧਰ ’ਚ ਪਾਦਰੀ ਦੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ

ਜਲੰਧਰ ’ਚ ਪਾਦਰੀ ਦੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ

ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ ਮਾਮਲਾ
ਜਲੰਧਰ/ਬਿਊਰੋ ਨਿਊਜ਼
ਇਨਕਮ ਟੈਕਸ ਵਿਭਾਗ ਨੇ ਚਮਤਕਾਰੀ ਇਲਾਜ ਦਾ ਦਾਅਵਾ ਕਰਨ ਵਾਲੇ ਈਸਾਈ ਭਾਈਚਾਰੇ ਅਤੇ ਜਲੰਧਰ ਜ਼ਿਲ੍ਹੇ ਵਿਚ ਖੁਰਲਾ ਕਿੰਗਰਾ ਚਰਚ ਦੇ ਪਾਦਰੀ ਅੰਕੁਰ ਨਰੂਲਾ ਦੇ ਘਰ ਤੇ ਪੰਜਾਬ ਅਤੇ ਚੰਡੀਗੜ੍ਹ ’ਚ ਕਰੀਬ ਇਕ ਦਰਜਨ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਆਮਦਨ ਕਰ ਵਿਭਾਗ ਦੀ ਟੀਮ ਨੇ ਪਾਦਰੀ ਅੰਕੁਰ ਨਰੂਲਾ ਦੇ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਕੇਂਦਰੀ ਬਲਾਂ ਦੇ ਨਾਲ ਇਨਕਮ ਟੈਕਸ ਦੀ ਟੀਮ ਅੱਜ ਮੰਗਲਵਾਰ ਸਵੇਰੇ ਉਸਦੇ ਘਰ ਪਹੁੰਚੀ। ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਉਥੇ ਹਾਜ਼ਰ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਲਿਆ ਸੀ ਅਤੇ ਕਿਸੇ ਨੂੰ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀ। ਇਸ ਮੌਕੇ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਸੀ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਪਾਦਰੀ ਦੇ ਘਰ ਅਤੇ ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ ਅਤੇ ਉਦੋਂ ਦੋ ਦਿਨ ਦੀ ਲਗਾਤਾਰ ਕਾਰਵਾਈ ਤੋਂ ਬਾਅਦ ਪਾਦਰੀ ਕੋਲੋਂ ਸਵਾਲਾਂ ਦੇ ਜਵਾਬ ਮੰਗੇ ਗਏ ਸਨ। ਪਿਛਲੀ ਵਾਰ ਜੋ ਛਾਪੇਮਾਰੀ ਹੋਈ ਸੀ, ਉਸ ਵਿਚ ਸਾਹਮਣੇ ਆਇਆ ਸੀ ਕਿ ਪਾਦਰੀ ਵਿਦੇਸ਼ ਵਿਚ ਨਿਵੇਸ਼ ਕਰ ਰਿਹਾ ਹੈ ਅਤੇ ਸਵਿੱਟਜ਼ਰਲੈਂਡ ਵਿਚ ਚਰਚ ਦਾ ਨਿਰਮਾਣ ਕਰਵਾ ਰਿਹਾ ਹੈ। ਇਸਦੇ ਲਈ ਉਹ ਭਾਰਤ ਤੋਂ ਪੈਸੇ ਵੀ ਭੇਜ ਰਿਹਾ ਹੈ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਵੀ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਪਾਦਰੀ ਦੇ ਘਰ ਅਤੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਟ੍ਰੇਨਿੰਗ ਲਈ ਫਿਨਲੈਂਡ ਕੀਤੇ ਰਵਾਨਾ

ਕਿਹਾ : ਸਾਡਾ ਮਕਸਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ …