18.2 C
Toronto
Wednesday, September 23, 2026
spot_img
Homeਪੰਜਾਬਜਦੋਂ ਖੇਤੀ ਮੰਤਰੀ ਨੇ ਗੱਡੀ ਰੋਕ ਕੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਲਾਂ

ਜਦੋਂ ਖੇਤੀ ਮੰਤਰੀ ਨੇ ਗੱਡੀ ਰੋਕ ਕੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਲਾਂ

ਜਦੋਂ ਖੇਤੀ ਮੰਤਰੀ ਨੇ ਗੱਡੀ ਰੋਕ ਕੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਲਾਂਕਿਸਾਨਾਂ ਵੱਲੋਂ ਖੇਤੀ ਮੰਤਰੀ ਦਾ ਵਿਰੋਧ; ਮੰਤਰੀ ਵੱਲੋਂ ਮੰਗਾਂ ਲਿਖਤੀ ਦੇਣ ‘ਤੇ ਮਸਲਾ ਨਿਬੇੜਨ ਦਾ ਭਰੋਸਾ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਬਠਿੰਡਾ ਦੌਰੇ ਦੌਰਾਨ ਇਤਿਹਾਸਕ ਨਗਰ ਗੁਰਦੁਆਰਾ ਲੱਖੀ ਜੰਗਲ ਸਾਹਿਬ ਅਤੇ ਗੁਰਦੁਆਰਾ ਜੀਤਾਸਰ ਵਿੱਚ ਮੱਥਾ ਟੇਕਿਆ। ਇਸ ਦੌਰਾਨ ਪਿੰਡ ਲੱਖੀ ਜੰਗਲ ਵਿੱਚ ਖੇਤੀ ਮੰਤਰੀ ਦੇ ਦੌਰੇ ਦੀ ਭਿਣਕ ਮਿਲਦਿਆਂ ਹੀ ਬੀਕੇਯੂ ਸਿੱਧੂਪੁਰ ਦੇ ਬਲਾਕ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਤਰੀ ਦੇ ਦੌਰੇ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਖੇਤੀ ਮੰਤਰੀ ਨੇ ਮੌਕੇ ਤੋਂ ਪਾਸਾ ਵੱਟਣ ਦੀ ਥਾਂ ਕਿਸਾਨਾਂ ਕੋਲ ਆਪਣੀ ਗੱਡੀ ਰੋਕਦੇ ਹੋਏ ਉਨ੍ਹਾਂ ਦਾ ਪੱਖ ਜਾਣਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਮਾਮਲੇ ਵਿਚ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਿਕ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਸਰਕਾਰ ਪਰਾਲੀ ‘ਤੇ ਬੋਨਸ ਦੇਵੇ।
ਇਸ ਮੌਕੇ ਕਿਸਾਨਾਂ ਨੇ ਗੋਨਿਆਣਾ ਬਲਾਕ ਵਿੱਚ ਬੇਲਰਾਂ ਦੀ ਘਾਟ ਸਣੇ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਮੰਤਰੀ ਨੇ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਨ੍ਹਾਂ ਮੰਗਾਂ ਬਾਰੇ ਲਿਖਤੀ ਪੱਤਰ ਦਿੱਤਾ ਜਾਵੇ, ਕਿਸਾਨਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ।

RELATED ARTICLES
POPULAR POSTS