2.3 C
Toronto
Wednesday, January 7, 2026
spot_img
Homeਪੰਜਾਬਮੁੱਖ ਮੰਤਰੀ ਚੰਨੀ ਦਾ ਦਾਅਵਾ : ਅਕਾਲੀ ਸਰਕਾਰ ਸਮੇਂ ਹੀ ਡਰੱਗ ਮਾਮਲੇ...

ਮੁੱਖ ਮੰਤਰੀ ਚੰਨੀ ਦਾ ਦਾਅਵਾ : ਅਕਾਲੀ ਸਰਕਾਰ ਸਮੇਂ ਹੀ ਡਰੱਗ ਮਾਮਲੇ ‘ਚ ਆਇਆ ਸੀ ਮਜੀਠੀਆ ਦਾ ਨਾਮ

ਕਿਹਾ : ‘ਉੜਤਾ ਪੰਜਾਬ’ ਵਰਗੇ ਤਾਨਿਆਂ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਨੂੰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸਮੇਂ ਹੀ ਡਰੱਗ ਮਾਮਲੇ ‘ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਮ ਸਾਹਮਣੇ ਆਇਆ ਸੀ। ਬਾਦਲ ਸਰਕਾਰ ਦੇ ਸਮੇਂ ਹੀ 2013 ‘ਚ ਇਹ 6000 ਕਰੋੜ ਰੁਪਏ ਦਾ ਡਰੱਗ ਮਾਮਲਾ ਉਜਾਗਰ ਹੋਇਆ ਅਤੇ ਉਸ ਸਮੇ ਦੀ ਪੁਲਿਸ ਜਿਮਨੀ ‘ਚ ਵੀ ਮਜੀਠੀਆ ਦਾ ਨਾਂ ਲਿਖਿਆ ਹੋਇਆ ਹੈ। ਅੱਜ ਚੰਡੀਗੜ੍ਹ ‘ਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਕਾਲੀ ਸਰਕਾਰ ਦੀ ਵਜ੍ਹਾ ਕਰਕੇ ਹੀ ਪੰਜਾਬ ‘ਚ ਨਸ਼ਾ ਫੈਲਿਆ ਅਤੇ ਪੰਜਾਬ ਨੂੰ ‘ਉੜਤਾ ਪੰਜਾਬ’ ਵਰਗੇ ਤਾਨਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਡਰੱਗ ਮਾਮਲੇ ‘ਚ ਅੰਤਰਰਾਸ਼ਟਰੀ ਪਹਿਲਵਾਨ ਜਗਦੀਸ਼ ਭੋਲਾ ਨੇ ਸ਼ਰ੍ਹੇਆਮ ਮੋਹਾਲੀ ਦੀ ਇਕ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ। ਭੋਲਾ ਨੇ ਮਜੀਠੀਆ ਨੂੰ ਡਰੱਗ ਮਾਮਲੇ ਦਾ ਕਰਤਾ ਧਰਤਾ ਦੱਸਿਆ। ਈਡੀ ਦੀ ਜਾਂਚ ‘ਚ ਵੀ ਮਜੀਠੀਆ ਦਾ ਰੋਲ ਸਾਹਮਣੇ ਆਇਆ ਸੀ ਅਤੇ ਈਡੀ ਨੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਆਰੋਪੀ ਦੱਸਿਆ ਸੀ। ਕੋਰਟ ‘ਚ ਹਿਊਮਨ ਰਾਈਟਸ ਐਕਟੀਵਿਸਟ ਐਡਵੋਕੇਟ ਨਵਕਿਰਨ ਸਿੰਘ ਨੇ ਵੀ ਇਸ ਮਾਮਲੇ ਨੂੰ ਲੈ ਕੇ ਕੇਸ ਕੀਤਾ, ਜਿਸ ‘ਚ ਕਿਹਾ ਕਿ ਈਡੀ ਅਤੇ ਪੰਜਾਬ ਪੁਲਿਸ ਦੇ ਸਮੇਂ ‘ਚ ਮਜੀਠੀਆ ਦਾ ਨਾਮ ਸਾਹਮਣੇ ਆਇਆ ਸੀ ਤਾਂ ਸਰਕਾਰ ਨੇ ਉਸ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵਾਲੇ ਮਜੀਠੀਆ ਖਿਲਾਫ਼ ਦਰਜ ਕੀਤੇ ਗਏ ਕੇਸ ਚੋਣ ਸਟੰਟ ਦੱਸ ਰਹੇ ਨੇ ਪ੍ਰੰਤੂ ਇਹ ਉਹੀ ਕੇਜਰੀਵਾਲ ਹੈ ਜਿਸ ਨੇ ਮਜੀਠੀਆ ਅੱਗੇ ਗੋਡੇ ਟੇਕੇ ਸਨ ਅਤੇ ਕੇਜਰੀਵਾਲ ਨੇ ਅੰਮ੍ਰਿਤਸਰ ਕੋਰਟ ‘ਚ ਮੁਆਫ਼ੀਨਾਮਾ ਦਿੱਤਾ ਸੀ। ਚੰਨੀ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਮਜੀਠੀਆ ਅਤੇ ਕੇਜਰੀਵਾਲ ਦਰਮਿਆਨ ਸਮਝੌਤਾ ਕਰਵਾਇਆ ਸੀ।

 

 

RELATED ARTICLES
POPULAR POSTS