7.7 C
Toronto
Sunday, October 26, 2025
spot_img
Homeਪੰਜਾਬਡੀਜੀਪੀ ਨੇ ਪੰਜਾਬ ਲਈ ਅਰਧ ਸੈਨਿਕਾਂ ਬਲਾਂ ਦੀਆਂ ਮੰਗੀਆਂ 10 ਕੰਪਨੀਆਂ!

ਡੀਜੀਪੀ ਨੇ ਪੰਜਾਬ ਲਈ ਅਰਧ ਸੈਨਿਕਾਂ ਬਲਾਂ ਦੀਆਂ ਮੰਗੀਆਂ 10 ਕੰਪਨੀਆਂ!

ਵੜਿੰਗ ਬੋਲੇ, ਸੁਰੱਖਿਆ ਸਬੰਧੀ ਖਤਰੇ ਨਾਲ ਨਿਪਟਣ ’ਚ ਮਾਨ ਸਰਕਾਰ ਫੇਲ੍ਹ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਾਨੂੰਨ ਵਿਵਸਥਾ ਸੰਭਾਲਣ ਲਈ ਪੁਲਿਸ ਨੇ ਕੇਂਦਰ ਸਰਕਾਰ ਕੋਲੋਂ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਦੀ ਮੰਗ ਕੀਤੀ ਹੈ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਡੀਜੀਪੀ ਵੀਕੇ ਭਾਵਰਾ ਨੇ ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਹਾਲਾਂਕਿ ਪੰਜਾਬ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਧਰ ਦੂਜੇ ਪਾਸੇ ਇਹ ਖਬਰ ਬਾਹਰ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਤਨਜ ਵੀ ਕਸਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬੇ ਵਿਚ ਸੁਰੱਖਿਆ ਸਬੰਧੀ ਖਤਰੇ ਨਾਲ ਨਿਪਟਣ ਲਈ ਮਾਨ ਸਰਕਾਰ ਫੇਲ੍ਹ ਸਾਬਤ ਹੋ ਰਹੀ ਹੈ। ਉਧਰ ਦੂਜੇ ਪਾਸੇ ਪੰਜਾਬ ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਕਿਹਾ ਗਿਆ ਕਿ ਪਹਿਲਾਂ ਪਟਿਆਲਾ ’ਚ ਹਿੰਸਾ ਹੋਈ ਅਤੇ ਇਸ ਤੋਂ ਬਾਅਦ ਮੋਹਾਲੀ ’ਚ ਇੰਟੈਲੀਜੈਂਸ ਵਿੰਗ ਦੇ ਦਫਤਰ ’ਤੇ ਵੀ ਅਟੈਕ ਹੋਇਆ। ਪੁਲਿਸ ਨੂੰ ਸ਼ੱਕ ਕਿ ਅਜਿਹੀਆਂ ਘਟਨਾਵਾਂ ਵਿਚ ਪਾਕਿਸਤਾਨ ਦੀਆਂ ਏਜੰਸੀਆਂ ਦੀ ਸਾਜਿਸ਼ ਹੋ ਸਕਦੀ ਹੈ।

 

RELATED ARTICLES
POPULAR POSTS