18.1 C
Toronto
Monday, September 21, 2026
spot_img
Homeਪੰਜਾਬਅਟਾਰੀ ਸਰਹੱਦ ਤੋਂ ਸ਼ੱਕੀ ਕਸ਼ਮੀਰੀ ਹਿਲਾਲ ਅਹਿਮਦ ਗ੍ਰਿਫਤਾਰ

ਅਟਾਰੀ ਸਰਹੱਦ ਤੋਂ ਸ਼ੱਕੀ ਕਸ਼ਮੀਰੀ ਹਿਲਾਲ ਅਹਿਮਦ ਗ੍ਰਿਫਤਾਰ

ਅਟਾਰੀ ਸਰਹੱਦ ਤੋਂ ਸ਼ੱਕੀ ਕਸ਼ਮੀਰੀ ਹਿਲਾਲ ਅਹਿਮਦ ਗ੍ਰਿਫਤਾਰਹਿਲਾਲ ਕੋਲੋਂ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ-ਪਾਕਿ ਅਟਾਰੀ ਸਰਹੱਦ ਤੋਂ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਭਾਰਤ ਪਰਤੇ ਇਸ ਨੌਜਵਾਨ ‘ਤੇ ਸ਼ੱਕ ਹੋਣ ਮਗਰੋਂ ਜਦ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ। ਇਸ ਨੌਜਵਾਨ ਦੀ ਪਹਿਚਾਣ ਕਸ਼ਮੀਰ ਦੇ ਰਹਿਣ ਵਾਲੇ 24 ਸਾਲਾ ਹਿਲਾਲ ਅਹਿਮਦ ਵਜੋਂ ਹੋਈ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਿਲਾਲ ਕਰੀਬ 8-10 ਦਿਨ ਪਹਿਲਾਂ ਹੀ ਪਾਕਿਸਤਾਨ ਗਿਆ ਸੀ ਤੇ ਕੱਲ੍ਹ ਵਾਪਸ ਪਰਤ ਰਿਹਾ ਸੀ।
ਅਧਿਕਾਰੀਆਂ ਮੁਤਾਬਕ ਹਿਲਾਲ ਅਹਿਮਦ ਅਟਾਰੀ ਸਰਹੱਦ ਦੀ ਚੈੱਕ ਪੋਸਟ ‘ਤੇ ਕਸਟਮ ਏਰੀਆ ਵਿਚ ਆਮ ਚੈਕਿੰਗ ਲਈ ਦਾਖਲ ਹੋਇਆ। ਉਹ ਕੁੱਝ ਘਬਰਾਇਆ ਲੱਗ ਰਿਹਾ ਸੀ। ਜਦ ਅਧਿਕਾਰੀਆਂ ਨੇ ਉਸ ਨੂੰ ਸਧਾਰਨ ਸਵਾਲ ਪੁੱਛੇ ਤਾਂ ਉਸ ਦੇ ਰਵੱਈਏ ‘ਤੇ ਸ਼ੱਕ ਹੋਣ ਲੱਗਾ। ਇਸ ‘ਤੇ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਸਮਾਨ ਵਿਚੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਤੁਰੰਤ ਹਿਲਾਲ ਨੂੰ ਹਿਰਾਸਤ ‘ਚ ਲੈ ਲਿਆ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES
POPULAR POSTS