ਪੰਜਾਬੀ, ਬਾਹਰੀ ਵਿਅਕਤੀ ਨੂੰ ਕਦੇ ਵੀ ਪੰਜਾਬ ‘ਤੇ ਰਾਜ ਨਹੀਂ ਕਰਨ ਦੇਣਗੇ
ਫਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰੇ ਭਾਰਤ ਨੂੰ ਮੁਕਤ ਕਰਵਾਇਆ ਸੀ, ਉਹ ਕਿਵੇਂ ਬਾਹਰੀ ਵਿਅਕਤੀ ਨੂੰ ਪੰਜਾਬ ‘ਤੇ ਕਬਜ਼ਾ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਦੇ ਵੀ ਆਮ ਆਦਮੀ ਪਾਰਟੀ ਦੇ ਕਸੂਰਵਾਰ ਨੇਤਾਵਾਂ ਨੂੰ ਸੱਤਾ ਵਿਚ ਨਹੀਂ ਲਿਆਉਣਗੇ।
ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਪਹੁੰਚੇ ਕੈਪਟਨ ਨੇ ਜਿਥੇ ‘ਆਪ’ ਨੂੰ ਪੰਜਾਬ ਵਿਰੋਧੀ ਦੱਸਿਆ, ਉਥੇ ਪੰਜਾਬੀਆਂ ਨੂੰ ਸੂਝਵਾਨ ਦੱਸਦਿਆਂ ਕਿਹਾ ਕਿ ਪੰਜਾਬੀ ਕਦੇ ਵੀ ਬਾਹਰੀ ਬੰਦੇ ਨੂੰ ਪੰਜਾਬ ‘ਤੇ ਰਾਜ ਨਹੀਂ ਕਰਨ ਦੇਣਗੇ। ‘ਆਪ’ ਆਗੂਆਂ ‘ਤੇ ਸੈਕਸ ਸਕੈਂਡਲਾਂ ਦੇ ਦੋਸ਼ਾਂ ਬਾਰੇ ਕੈਪਟਨ ਨੇ ਕਿਹਾ ਕਿ ਅਸੀਂ ਤਾਂ ਉਦੋਂ ਕਹਿੰਦੇ ਸੀ, ਜਦੋਂ ਇਨ੍ਹਾਂ ਦਿੱਲੀ ਵਿਚ ਪੈਰ ਪਸਾਰੇ ਸਨ, ਹੁਣ ਤਾਂ ਇਹ ‘ਆਪ’ ਹੀ ਕਹਿ ਰਹੇ ਹਨ ਜਾਂ ਮੀਡੀਆ ਕੋਲ ਸਭ ਕੁਝ ਹੈ। ਕੈਪਟਨ ਨੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਸੱਤਾ ਵਿੱਚ ਆਉਣ ਦਾ ਹੋਕਾ ਦਿੱਤਾ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …