Breaking News
Home / ਪੰਜਾਬ / ਬਰਨਾਲਾ ਦਾ ਐਨ.ਆਰ.ਆਈ. ਇਨਸਾਫ ਲਈ ਟੈਂਕੀ ‘ਤੇ ਚੜ੍ਹਿਆ

ਬਰਨਾਲਾ ਦਾ ਐਨ.ਆਰ.ਆਈ. ਇਨਸਾਫ ਲਈ ਟੈਂਕੀ ‘ਤੇ ਚੜ੍ਹਿਆ

logo-2-1-300x105-3-300x105ਪਿਤਾ ਤੇ ਭਰਾ ਨਾਲ ਹੈ ਜ਼ਮੀਨੀ ਝਗੜਾ, ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਦਾ ਐਨ.ਆਰ.ਆਈ. ਨੌਜਵਾਨ ਜ਼ਮੀਨੀ ਮਾਮਲੇ ‘ਚ ਇਨਸਾਫ ਨਾ ਮਿਲਣ ਕਰਕੇ ਪਿੰਡ ਵਿੱਚ ਹੀ ਬਣੀ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਹੈ। ਇਸ ਨੌਜਵਾਨ ਨੇ ਟੈਂਕੀ ਉੱਪਰੋਂ ਹੀ ਪੱਤਰ ਲਿਖ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਇਸ ਲਈ ਉਸ ਨੇ ਆਪਣੇ ਭਰਾ, ਪਿਤਾ ਤੇ ਭਰਾ ਦੇ ਰਿਸ਼ਤੇਦਾਰਾਂ ‘ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
ਇਸ ਮੌਕੇ ਐਨ.ਆਰ.ਆਈਜ਼ ਜੋਧਾ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਚਾਰ ਸਾਲਾਂ ਤੋਂ ਜੋਧਾ ਸਿੰਘ ਦਾ ਆਪਣੇ ਭਰਾ ਤੇ ਪਿਤਾ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ। ਉਸ ਨੇ ਆਪਣੇ ਭਰਾ ‘ਤੇ ਧੋਖਾਧੜੀ ਦੇ ਮਾਮਲੇ ਵੀ ਦਰਜ ਕਰਵਾਏ ਹਨ ਪਰ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …