ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਨੇ ਵੀ ਅੱਜ ਐਲਾਨ ਕੀਤਾ ਕਿ ਉਹ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਅੰਦਰੋਂ ਟਰਾਂਸਪੋਰਟ ਮਾਫੀਏ ਦਾ ਸਫਾਇਆ ਕਰਨਗੇ। ਕਾਂਗਰਸ ਨੇ ਆਖਿਆ ਕਿ ਇਕ ਵਾਰ ਫਿਰ ਟਰਾਂਸਪੋਰਟ ਮਾਫੀਏ ਦੀ ਇਕ ਬੱਸ ਨੇ ਲੋਕਾਂ ਦਾ ਕਤਲ ਕੀਤਾ ਹੈ। ਅਜਿਹਾ ਮਾਫੀਏ ਨੂੰ ਅਸੀਂ ਖਤਮ ਕਰਕੇ ਰਹਾਂਗੇ। ਕਾਂਗਰਸ ਨੇ ਕਿਹਾ ਕਿ ਬਾਦਲਾਂ ਦੀਆਂ ਕਾਤਲ ਬੱਸਾਂ ਦੀ ਇਹ ਪਹਿਲੀ ਘਟਨਾ ਨਹੀਂ, ਆਏ ਦਿਨ ਉਹ ਪੰਜਾਬ ਦੇ ਬੇਗੁਨਾਹ ਲੋਕਾਂ ਦਾ ਲਹੂ ਪੀ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਵਾਅਦਾ ਕਰ ਚੁੱਕੇ ਹਨ ਕਿ ਬਾਦਲਾਂ ਦੀਆਂ ਬੱਸਾਂ ਨੂੰ ਹਟਾ ਕੇ ਉਹਨਾਂ ਦੇ ਰੂਟ ਉਹ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣਗੇ।

