Breaking News
Home / ਪੰਜਾਬ / ਪੰਜਾਬੀ ‘ਵਰਸਿਟੀ ਵੱਲੋਂ ਜਾਂਚ ਦੇ ਭਰੋਸੇ ਮਗਰੋਂ ਪੱਕਾ ਮੋਰਚਾ ਮੁਲਤਵੀ

ਪੰਜਾਬੀ ‘ਵਰਸਿਟੀ ਵੱਲੋਂ ਜਾਂਚ ਦੇ ਭਰੋਸੇ ਮਗਰੋਂ ਪੱਕਾ ਮੋਰਚਾ ਮੁਲਤਵੀ

ਵਿਦਿਆਰਥਣ ਦੀ ਮੌਤ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਨੇ ਲਗਾਇਆ ਸੀ ਰੋਸ ਧਰਨਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬੀ ਯੂਨੀਵਰਸਿਟੀ ਵਿਚ ਕੁਝ ਵਿਦਿਆਰਥੀ ਜਥੇਬੰਦੀਆਂ ਵਲੋਂ ਲਾਇਆ ਗਿਆ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਧਰਨਾ ਪ੍ਰਸ਼ਾਸਨ ਵੱਲੋਂ ਇੱਕੀ ਦਿਨਾਂ ‘ਚ ਨਿਰਪੱਖ ਜਾਂਚ ਕਰਵਾਉਣ ਦੇ ਦਿੱਤੇ ਗਏ ਭਰੋਸੇ ਤਹਿਤ ਚੁੱਕਿਆ ਗਿਆ ਹੈ।
ਉਂਜ ਯੂਨੀਵਰਸਿਟੀ ਦੇ ਮੁੱਖ ਗੇਟ ਵਾਲਾ ਖੇਤਰ ਪੁਲਿਸ ਛਾਉਣੀ ਬਣਿਆ ਰਿਹਾ। ਦੱਸਣਾ ਬਣਦਾ ਹੈ ਕਿ ਇੱਕ ਵਿਦਿਆਰਥਣ ਦੀ ਹੋਸਟਲ ਵਿਚ ਤਬੀਅਤ ਖਰਾਬ ਹੋ ਗਈ ਸੀ ਤੇ ਉਹ ਉਸੇ ਦਿਨ ਆਪਣੇ ਘਰ ਚਲੀ ਗਈ ਸੀ ਜਿਥੇ ਅਗਲੀ ਸਵੇਰ ਉਸ ਦੀ ਮੌਤ ਹੋ ਗਈ ਸੀ।
ਉਧਰ ਵਿਦਿਆਰਥੀਆਂ ਨੇ ਇੱਕ ਅਧਿਆਪਕ ਦੀ ਇਸ ਤਰਕ ਤਹਿਤ ਕੁੱਟਮਾਰ ਕਰ ਦਿੱਤੀ ਸੀ ਕਿ ਇਹ ਲੜਕੀ ਉਸ ਦੇ ਮਾੜੇ ਵਿਹਾਰ ਕਾਰਨ ਪ੍ਰੇਸ਼ਾਨ ਰਹਿੰਦੀ ਸੀ। ਇਸ ਤੋਂ ਇਲਾਵਾ ਅਧਿਆਪਕ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਕਈ ਵਿਦਿਆਰਥੀਆਂ ਖਿਲਾਫ ਕੇਸ ਵੀ ਦਰਜ ਕੀਤਾ ਸੀ ਪਰ ਵਿਦਿਆਰਥੀਆਂ ਨੇ ਇਸ ਕੇਸ ਨੂੰ ਗਲਤ ਦੱਸਦਿਆਂ ਮੰਗ ਕੀਤੀ ਕਿ ਅਧਿਆਪਕ ਨੂੰ ਮੁਅੱਤਲ ਕੀਤਾ ਜਾਵੇ ਤੇ ਉਸ ਖਿਲਾਫ ਕੇਸ ਵੀ ਦਰਜ ਕੀਤਾ ਜਾਵੇ।
ਇਨ੍ਹਾਂ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਹੀ ਕੁਝ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੁੱਖ ਗੇਟ ਵਾਲ਼ੀ ਇੱਕ ਸੜਕ ‘ਤੇ ਧਰਨਾ ਦੇ ਕੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਸੀ। ਇਸ ਧਰਨੇ ‘ਚ ਮ੍ਰਿਤਕ ਵਿਦਿਆਰਥਣ ਦੇ ਪਿੰਡ ਚਾਓਕੇ ਦੇ ਪੰਜਾਹ ਦੇ ਕਰੀਬ ਵਸਨੀਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਐਸਪੀ ਸਿਟੀ ਸਰਫਰਾਜ਼ ਆਲਮ ਤੇ ਡੀਐਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਗੇਟ ‘ਤੇ ਢਾਈ ਸੌ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …