16.8 C
Toronto
Sunday, September 28, 2025
spot_img
Homeਭਾਰਤਅੰਮ੍ਰਿਤਾ ਸ਼ੇਰਗਿੱਲ ਦੀ ਪੇਂਟਿੰਗ 'ਦਿ ਸਟੋਰੀ ਟੈਲਰ' 61.8 ਕਰੋੜ ਰੁਪਏ 'ਚ ਨਿਲਾਮ

ਅੰਮ੍ਰਿਤਾ ਸ਼ੇਰਗਿੱਲ ਦੀ ਪੇਂਟਿੰਗ ‘ਦਿ ਸਟੋਰੀ ਟੈਲਰ’ 61.8 ਕਰੋੜ ਰੁਪਏ ‘ਚ ਨਿਲਾਮ

ਭਾਰਤ ਦੀ ਸਭ ਤੋਂ ਮਹਿੰਗੀ ਕਲਾਕ੍ਰਿਤੀ ਬਣੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੀ ਪੇਂਟਿੰਗ ‘ਦਿ ਸਟੋਰੀ ਟੈਲਰ’ ਵਿਸ਼ਵ ਨਿਲਾਮੀ ਵਿੱਚ 61.8 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਕਿਸੇ ਭਾਰਤੀ ਦੀ ਸਭ ਤੋਂ ਮਹਿੰਗੀ ਕਲਾਕ੍ਰਿਤੀ ਬਣ ਗਈ ਹੈ। ਸ਼ੇਰਗਿੱਲ ਦੀ 1937 ਦੀ ਪੇਂਟਿੰਗ ਦਿ ਸਟੋਰੀ ਟੈਲਰ ਇਥੇ ਸੈਫਰੋਨਾਰਟ ਦੀ ਈਵਨਿੰਗ ਸੇਲ: ਮਾਡਰਨ ਆਰਟ ਨਿਲਾਮੀ ਵਿੱਚ ਵੇਚੀ ਗਈ। ਇਸ ਨਿਲਾਮੀ ਵਿੱਚ ਐੱਮਐੱਫ ਹੁਸੈਨ, ਵੀਸੀ ਗਾਯਤੋਂਡੇ, ਜੈਮਿਨੀ ਰਾਏ ਅਤੇ ਐੱਫਐੱਸ ਸੂਜ਼ਾ ਸਮੇਤ ਵੱਖ-ਵੱਖ ਕਲਾਕਾਰਾਂ ਦੀਆਂ 70 ਤੋਂ ਵੱਧ ਕਲਾਕ੍ਰਿਤੀਆਂ ਪੇਸ਼ ਕੀਤੀਆਂ ਗਈਆਂ। ਪਿਛਲੇ ਮਹੀਨੇ ਰਜ਼ਾ ਦੀ 1989 ਦੀ ਕਲਾਕ੍ਰਿਤੀ ਗੈਸਟੇਸ਼ਨ ਨੂੰ ਮੁੰਬਈ ਸਥਿਤ ਨਿਲਾਮੀ ਘਰ ਪੁੰਡੋਲੇ ਵੱਲੋਂ 51.75 ਕਰੋੜ ਰੁਪਏ ਵਿੱਚ ਵੇਚਿਆ ਗਿਆ ਸੀ, ਜੋ ਨਿਲਾਮੀ ਵਿੱਚ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਕਲਾ ਬਣ ਗਈ ਸੀ।

 

RELATED ARTICLES
POPULAR POSTS