Breaking News
Home / ਭਾਰਤ / ਅਟਲ ਬਿਹਾਰੀ ਵਾਜਪਾਈ ਦੇ ਨਾਂ ‘ਤੇ ਰੱਖਿਆ ਗਿਆ ਹਿਮਾਚਲ ‘ਚ ਨਿਰਮਾਣਧੀਨ ਸੁਰੰਗ ਦਾ ਨਾਂ

ਅਟਲ ਬਿਹਾਰੀ ਵਾਜਪਾਈ ਦੇ ਨਾਂ ‘ਤੇ ਰੱਖਿਆ ਗਿਆ ਹਿਮਾਚਲ ‘ਚ ਨਿਰਮਾਣਧੀਨ ਸੁਰੰਗ ਦਾ ਨਾਂ

ਦਿੱਲੀ ‘ਚ ਅਟਲ ਭੂਜਲ ਯੋਜਨਾ ਦੀ ਵੀ ਹੋਈ ਸ਼ੁਰੂਆਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ 95ਵਾਂ ਜਨਮ ਦਿਨ ਹੈ। ਇਸ ਮੌਕੇ ਕੇਂਦਰ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਵਿਚ ਰੋਹਤਾਂਗ ਦਰੇ ਹੇਠਾਂ ਬਣਾਈ ਜਾ ਰਹੀ ਅਹਿਮ ਸੁਰੰਗ ਦਾ ਨਾਂ ਅਟਲ ਬਿਹਾਰੀ ਵਾਜਪਾਈ ਦੇ ਨਾਮ ‘ਤੇ ਰੱਖਿਆ ਗਿਆ। ਇਹ ਐਲਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ 4 ਹਜ਼ਾਰ ਕਰੋੜ ਰੁਪਏ ਦੀ ਕੀਮਤ ਨਾਲ ਬਣਾਈ ਜਾ ਰਹੀ ਇਸ ਸੁਰੰਗ ਦਾ ਕੰਮ 2020 ‘ਚ ਮੁਕੰਮਲ ਹੋ ਜਾਵੇਗਾ। ਧਿਆਨ ਰਹੇ ਕਿ ਸੰਨ 2000 ‘ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਲੋਂ ਇਸ ਸੁਰੰਗ ਦੇ ਨਿਰਮਾਣ ਦਾ ਇਤਿਹਾਸਕ ਫ਼ੈਸਲਾ ਲਿਆ ਗਿਆ ਸੀ। ਇਸ ਸੁਰੰਗ ਦੇ ਨਿਰਮਾਣ ਨਾਲ ਹਰ ਰੁੱਤ ਵਿਚ ਲਾਹੌਲ ਤੇ ਸਪਿਤੀ ਘਾਟੀ ਦੇ ਦੂਰ ਦੁਰਾਡੇ ਖੇਤਰਾਂ ਨਾਲ ਸੰਪਰਕ ਕਾਇਮ ਰਹੇਗਾ ਅਤੇ ਮਨਾਲੀ ਤੇ ਲੇਹ ਦਰਮਿਆਨ ਫ਼ਾਸਲਾ 46 ਕਿਲੋਮੀਟਰ ਘੱਟ ਜਾਵੇਗਾ। ਜ਼ਿਕਰਯੋਗ ਹੈ ਕਿ ਸਰਦੀਆਂ ਵਿਚ ਹਿਮਾਚਲ ਪ੍ਰਦੇਸ਼ ਤੇ ਲਦਾਖ਼ ਦੇ ਸਰਹੱਦੀ ਇਲਾਕੇ 6 ਮਹੀਨਿਆਂ ਲਈ ਦੇਸ਼ ਤੋਂ ਕੱਟ ਜਾਂਦੇ ਹਨ। ਇਸੇ ਦੌਰਾਨ ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ‘ਚ ਅਟਲ ਭੂਜਲ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ 8000 ਤੋਂ ਵਧੇਰੇ ਪਿੰਡਾਂ ‘ਚ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ। ਇਸ ਦੇ ਚੱਲਦਿਆਂ ਅਟਲ ਬਿਹਾਰੀ ਵਾਜਪਈ ਦੀ ਮੂਰਤੀ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਖਨਊ ਦੇ ਲੋਕ ਭਵਨ ਵਿਚ ਕੀਤਾ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …