0.6 C
Toronto
Tuesday, January 6, 2026
spot_img
Homeਕੈਨੇਡਾਰੈੱਡ ਵਿੱਲੋ ਕਲੱਬ ਦੇ ਵਾਲੰਟੀਅਰਜ਼ ਦਾ ਬਰੈਂਪਟਨ ਸਿਟੀ ਕਾਊਂਸਲ ਵਲੋਂ ਸਨਮਾਨ

ਰੈੱਡ ਵਿੱਲੋ ਕਲੱਬ ਦੇ ਵਾਲੰਟੀਅਰਜ਼ ਦਾ ਬਰੈਂਪਟਨ ਸਿਟੀ ਕਾਊਂਸਲ ਵਲੋਂ ਸਨਮਾਨ

red-willow-club-docx1ਬਰੈਂਪਟਨ/ਹਰਜੀਤ ਬੇਦੀ : ਕੈਨੇਡਾ ਵਿੱਚ ਵਾਲੰਟੀਅਰਜ਼ ਦਾ ਪੂਰਾ ਮਾਨ ਸਨਮਾਨ ਕੀਤਾ ਜਾਂਦਾ ਹੈ ਇਹ ਗੱਲ ਉਦੋਂ ਪਰਤੱਖ ਰੂਪ ਵਿੱਚ  ਸਾਹਮਣੇ ਆਈ ਜਦੋਂ 9 ਅਕਤੂਬਰ ਨੂੰ ਸਿਟੀੰ ਵਲੋਂ ਕਾਊਂਸਲਰ ਪੈਟ ਫੋਰਟੀਨੀ ਨੇ ਰੈਡ ਵਿੱਲੋ ਸੀਨੀਅਰਜ਼ ਕਲੱਬ ਦੇ ਨੇਬਰਹੁੱਡ ਕਲੀਨਿੰਗ ਪਰਾਜੈਕਟ ਦੇ 22 ਵਲੰਟੀਅਰਜ਼ ਦਾ ਸਨਮਾਨ ੳਹਨਾਂ ਨੂੰ ਸਿਟੀ ਵਲੋਂ ਸਾਰਟੀਫਿਕੇਟ ਦੇ ਕੇ ਕੀਤਾ। ਇਸ ਮੌਕੇ ਪੈਟ ਨੇ ਇਸ ਗੱਲ ਦੀ ਵਾਲੰਟੀਅਰਜ਼ ਨੂੰ ਵਧਾਈ ਦਿੱਤੀ ਕਿ ਉਹ ਸਫਾਈ ਦੀ ਮਹੱਤਤਾ ਸਮਝਦੇ ਹੋਏ ਆਪਣਾ ਆਲਾ -ਦੁਆਲਾ ਸਾਫ ਰੱਖਣ ਲਈ ਯੋਗਦਾਨ ਪਾ ਰਹੇ ਹਨ। ਇਸ ਦੇ ਨਾਲ ਹੀ ਊਹਨਾਂ ਕਿਹਾ ਕਿ ਉਹ ਇਸ ਗੱਲ ਤੇ ਮਾਨ ਕਰਦੇ ਹਨ ਕਿ ਉਨ੍ਹਾਂ ਦੇ ਵਾਰਡ ਦੇ ਸੀਨੀਅਰਜ਼ ਅਜਿਹਾ ਨੇਕ ਕੰਮ ਕਰ ਰਹੇ ਹਨ।  ਇਸ ਕਲੀਨਿੰਗ ਪਰਾਜੈਕਟ ਵਿੱਚ ਮਰਦ ਅਤੇ ਔਰਤਾਂ ਮਿਲ ਕੇ ਯੋਗਦਾਨ ਪਾਊਂਦੇ ਹਨ। ਇਸ ਮੌਕੇ ਪਰਮਜੀਤ ਬੜਿੰਗ ਪਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਨੇ ਦੱਸਿਆ ਕਿ ਉਹਨਾਂ ਦਾ ਇਹ ਕਲੱਬ ਪਿਛਲੇ ਪੰਜ ਸਾਲ ਤੋਂ ਇਹ ਪਰਾਜੈਕਟ ਚਲਾ ਰਿਹਾ ਹੈ। ਇਸ ਮੌਕੇ ਕਲੱਬ ਦੇ ਡਾਇਰੈਕਟਰ ਬਲਦੇਵ ਰਹਿਪਾ ਨੇ ਵਾਲੰਟੀਅਰਜ਼ ਦੀ  ਸਮਾਜ-ਸੇਵਾ ਲਈ ਵਧੀਆ ਸੋਚ ਅਪਣਾਉਨ ਦੀ ਸ਼ਲਾਘਾ ਕੀਤੀ ਅਤੇ ਤਰਕਸ਼ੀਲ ਸੁਸਾਇਟੀ ਵਲੋਂ 23 ਅਕਤੂਬਰ ਦਿਨ ਐਤਵਾਰ ਨੂੰ 12:30 ਵਜੇ ਲੋਫਰ-ਲੇਕ ਰੀਕਰੀਏਸ਼ਨ ਸੈਂਟਰ ਵਿੱਚ ਕਰਤਾਰ ਸਿੰਘ ਸਰਾਭਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪਰੋਗਰਾਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਕਲੱਬ ਦੇ ਇਸ ਪਰੋਜੈਕਟ ਬਾਰੇ ਸੁਣ ਕੇ ਕੈਲਡਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੱਖਣ ਸਿੰਘ ਨੇ ਵੀ ਵਾਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਤੇ ਰੈੱਡ ਵਿੱਲੋ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚਾਹ -ਪਾਣੀ ਦੀ ਸੇਵਾ ਜੋਗਿੰਦਰ ਸਿੰਘ ਪੱਡਾ ਦੇ ਪਰਿਵਾਰ ਵਲੋ ਕੀਤੀ ਗਈ।

RELATED ARTICLES
POPULAR POSTS