Breaking News
Home / ਕੈਨੇਡਾ / ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੀ ਮੀਟਿੰਗ ਹੋਈ

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੀ ਮੀਟਿੰਗ ਹੋਈ

ਬਰੈਂਪਟਨ : ਪਿਛਲੇ ਹਫਤੇ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੋਲ ਸਿਟੀ ਕੌਂਸਲ ਵਲੋਂ ਕੌਲਜੀਏਟ ਹਾਇਰ ਸੈਕੰਡਰੀ ਸਕੂਲ ਮਾਰਟਿਨ ਗਰੋਵ ਵਿਖੇ ਮੀਟਿੰਗ ਬੁਲਾਈ ਗਈ। ਜਿਸ ਵਿਚ ਬੱਚੇ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ। ਸਾਨੂੰ ਸੀਨੀਅਰਜ਼ ਨੂੰ ਵੀ ਸੱਦਾ ਦਿੱਤਾ। ਜਿਸ ਵਿਚ ਸਕੂਲ ਟਰੱਸਟੀ ਤੇ ਸਕੂਲ ਦੇ ਪ੍ਰਿੰਸੀਪਲ, ਡਾਇਰੈਕਟਰ ਤੇ ਟਰੱਸਟੀ ਅਵਤਾਰ ਸਿੰਘ ਮਿਨਹਾਸ ਤੇ ਕੁਝ ਅਧਿਆਪਕਾਂ ਨੇ ਹਿੱਸਾ ਲਿਆ। ਦੂਸਰੀਆਂ ਕਮਿਊਨਿਟੀਆਂ ਦੇ ਬੱਚਿਆਂ ਦੇ ਮਾਂ-ਬਾਪ ਨੇ ਖੂਬ ਸਵਾਲਾਂ ਤੇ ਉਤਰਾਂ ਦੀ ਝੜੀ ਲਗਾਈ। ਸਾਡੀ ਕਮਿਊਨਿਟੀ ਦੇ ਮਾਂ-ਬਾਪ ਬਹੁਤ ਘੱਟ ਸਨ। ਸਾਡੀ ਕਮਿਊਨਿਟੀ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿਚ ਜ਼ਿਆਦਾ ਹਿੱਸਾ ਲੈਣਾ ਚਾਹੀਦਾ ਹੈ। ਸੀਨੀਅਰ ਕਲੱਬ ਵਲੋਂ ਪ੍ਰਧਾਨ ਸੁਲੱਖਣ ਸਿੰਘ ਅਟਵਾਲ, ਕੇਵਲ ਸਿੰਘ ਢਿੱਲੋਂ, ਗੱਜਣ ਸਿੰਘ, ਕੰਵਲ ਸਿੰਘ ਤੇ ਅਜੀਤ ਸਿੰਘ ਨੇ ਹਾਜ਼ਰੀ ਲਵਾਈ। ਸੁਲੱਖਣ ਸਿੰਘ ਅਟਵਾਲ ਵਲੋਂ ਸਾਰੀ ਪੰਜਾਬੀ ਕਮਿਊਨਿਟੀ ਨੂੰ ਬੇਨਤੀ ਕੀਤੀ ਗਈ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਛੱਡ ਕੇ ਵੀ ਆਉਣਾ ਪਏ ਤਾਂ ਆ ਜਾਣਾ ਚਾਹੀਦਾ ਹੈ।

Check Also

ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ

‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …