ਬਰੈਂਪਟਨ : ਉੱਘੇ ਗੀਤਕਾਰ, ਸ਼ਾਇਰ ਅਤੇ ਕਬੱਡੀ ਦੇ ਕੁਮਟੈਂਟਰ ਮੱਖਣ ਬਰਾੜ ਦਾ ਪਿਛਲੇ ਦਿਨੀ ਬਰੈਂਪਟਨ ਦੇ ਸਿੱਖ ਹੈਰੀਟੇਜ਼ ਸੈਂਟਰ ਗੁਰੂਦੁਆਰਾ ਸਾਹਿਬ ਦੀ ਗਰਾਂਊਂਡ ਵਿੱਚ ਹੋਏ ਕਬੱਡੀ ਕੱਪ ਮੌਕੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਸਾਬਕਾ ਕਬੱਡੀ ਖਿਡਾਰੀਆਂ ਗੁਰਦਿਲਬਾਗ ਸਿੰਘ ਬਾਘਾ (ਮੱਲਕੇ), ਸਵਰਨਾਂ ਵੈਲੀ, ਟੋਚੀ ਕਾਲਾ ਸੰਘਿਆ, ਫਿੰਡੀ, ਰਾਜਾ ਅਤੇ ਜਸਵੀਰ ਢਿੱਲੋਂ ਆਦਿ ਨੇ ਸਾਂਝੇ ਤੌਰ ਤੇ ਖੇਡ ਮੈਦਾਨ ਵਿੱਚ ਪੂਰੇ ਸਤਿਕਾਰ ਅਤੇ ਸਨਮਾਨ ਨਾਲ ਬੁਲਾ ਕੇ ਮੱਖਣ ਬਰਾੜ ਦਾ ਸਨਮਾਨ ਕੀਤਾ। ਦੱਸਣਯੋਗ ਹੈ ਕਿ ਗੁਰਦਾਸ ਮਾਨ ਦਾ ਗਾਇਆ ਅਤੇ ਮੱਖਣ ਬਰਾੜ ਦਾ ਲਿਖਿਆ ਗੀਤ ‘ਆਪਣਾ ਪੰਜਾਬ ਹੋਵੇ’ ਜਿੱਥੇ ਬੇਹੱਦ ਮਕਬੂਲ ਹੋਅਿਾ ਉੱਥੇ ਹੀ ਲਾਭ ਹੀਰੇ ਦੁਆਰਾ ਗਾਇਆ ਅਤੇ ਮੱਖਣ ਬਰਾੜ ਦਾ ਲਿਖਿਆ ਕਬੱਡੀ ਖਿਆਡੀਆਂ ਬਾਰੇ ਗੀਤ ‘ਸਿੰਗ ਫਸਗੇ ਕੁੰਢੀਆਂ ਦੇ ਮਿੱਤਰਾ ਬਹਿਜਾ ਗੋਡੀ ਲਾ ਕੇ’ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਵਾਲੇ ਕਈ ਹੋਰ ਗੀਤਾਂ ਦੇ ਇਸ ਰਚੇਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿੱਥੇ ਬੋਲਦਿਆਂ ਮੱਖਣ ਬਰਾੜ ਨੇ ਆਖਿਆ ਕਿ ਮੈਂ ਹਮੇਸ਼ਾਂ ਹੀ ਸਾਫ ਸੁਥਰੇ ਗੀਤ ਹੀ ਲਿਖੇ ਹਨ ਅਤੇ ਹੁਣ ਸਮਾਜ ਪ੍ਰਤੀ ਮੇਰੀ ਹੋਰ ਵੀ ਜ਼ਿੰਮੇਵਾਰੀ ਵਧ ਗਈ ਹੈ ਅਤੇ ਉਹਨਾਂ ਸਨਮਾਨ ਕਰਨ ਕਰਨ ਵਾਲੇ ਖਿਡਾਰੀਆਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਜਸਵੀਰ ਢਿੱਲੋਂ ਅਤੇ ਪੰਜਾਬ ਤੋਂ ਆਏ ਸੀਨੀਅਰ ਪੁਲਿਸ ਅਧਿਕਾਰੀ ਕੁਲਵਿੰਦਰ ਸਿੰਘ ਥਿਆੜਾ ਵੀ ਮੌਜੂਦ ਸਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …