Breaking News
Home / ਕੈਨੇਡਾ / ਫ਼ੈੱਡਰਲ ਮੰਤਰੀ ਡੁਕਲੋ ਕਈ ਬਿਲੀਅਨ ਡਾਲਰ ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫੰਡ ਦਾ ਐਲਾਨ ਕਰਨ ਲਈ ਬਰੈਂਪਟਨ ਪਧਾਰੇ

ਫ਼ੈੱਡਰਲ ਮੰਤਰੀ ਡੁਕਲੋ ਕਈ ਬਿਲੀਅਨ ਡਾਲਰ ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫੰਡ ਦਾ ਐਲਾਨ ਕਰਨ ਲਈ ਬਰੈਂਪਟਨ ਪਧਾਰੇ

ਬਰੈਂਪਟਨ : ਲੰਘੀ 2 ਮਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਮਨਿਸਟਰ ਆਫ਼ ਫ਼ੈਮਲੀਜ਼, ਚਿਲਡਰਨ ਐਂਡ ਸੋਸ਼ਲ ਡਿਪਾਰਟਮੈਂਟ ਮਾਣਯੋਗ ਜੀਨ ਇਵੇ ਡੁਕਲੋ ਦਾ ਆਪਣੀ ਰਾਈਡਿੰਗ ਬਰੈਂਪਟਨ ਸਾਊਥ ਆਉਣ ‘ਤੇ ਨਿੱਘਾ ਸੁਆਗ਼ਤ ਕੀਤਾ। ਇਸ ਮੌਕੇ ਮੰਤਰੀ ਜੀ ਨੂੰ ‘ਜੀ-ਆਇਆਂ’ ਆਖਦਿਆਂ ਉਨ੍ਹਾਂ ਕਿਹਾ, ਹੁਣ ਹਜ਼ਾਰਾਂ ਕੈਨੇਡਾ-ਵਾਸੀ ਭਵਿੱਖ ਵਿਚ ਸੁਰੱਖਿਅਤ ਅਤੇ ਯਥਾਯੋਗ ਕੀਮਤਾਂ ਵਾਲੇ ਘਰਾਂ ਦਾ ਆਪਣਾ ਸੁਪਨਾ ਪੂਰਾ ਹੁੰਦਾ ਵੇਖ ਸਕਣਗੇ। ਨੈਸ਼ਨਲ ਹਾਊਸਿੰਗ ਸਟਰੈਟਿਜੀ ਅਧੀਨ ‘ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫ਼ੰਡ’ ਮਿਡਲ ਕਲਾਸ ਨੂੰ ਸ਼ਕਤੀਸ਼ਾਲੀ ਬਣਾਏਗਾ, ਦੇਸ਼ ਦੇ ਅਰਥਚਾਰੇ ਨੂੰ ਬੇਹਤਰ ਬਣਾਏਗਾ ਅਤੇ ਬਹੁਤ ਸਾਰੇ ਲੋਕਾਂ ਨੂੰ ਰਿਹਾਇਸ਼ ਲਈ ਘਰ ਮੁਹੱਈਆ ਕਰੇਗਾ।
‘ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫ਼ੰਡ’ ਹੇਠ ਕੈਨੇਡਾ ਸਰਕਾਰ ਆਉਂਦੇ 10 ਸਾਲਾਂ ਵਿਚ 60,000 ਨਵੇਂ ਯੋਗ ਕੀਮਤਾਂ ਵਾਲੇ ਘਰ ਤਿਆਰ ਕਰਵਾਏਗੀ, 2,40,000 ਕਮਿਊਨਿਟੀ ਯੂਨਿਟਾਂ ਦੀ ਮੁਰੰਮਤ ਕਰਾਈ ਜਾਏਗੀ। ਇਸ ਤੋਂ ਇਲਾਵਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਲਈ 4,000 ਸ਼ੈੱਲਟਰ ਸਪੇਸ ਬਣਾਏ ਜਾਣਗੇ ਅਤੇ ਉਨ੍ਹਾਂ ਦੀ ਮੁਰੰਮਤ ਕਰਾਈ ਜਾਏਗੀ। ਸੀਨੀਅਰਜ਼ ਲਈ 7,000 ਅਤੇ ਸਥਾਈ ਅਪੰਗਾਂ ਲਈ 2,400 ਯੋਗ ਕੀਮਤਾਂ ਵਾਲੇ ਘਰ ਬਨਾਉਣ ਦੀ ਵਿਵਸਥਾ ਰੱਖੀ ਗਈ ਹੈ। ਇਸ ਫ਼ੰਡ ਰਾਹੀਂ ਕੈਨੇਡਾ ਸਰਕਾਰ ਵੱਲੋਂ 13.2 ਬਿਲੀਅਨ ਡਾਲਰ ਘਰਾਂ ਦੇ ਨਿਰਮਾਣ ਲਈ 4.52 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਏਗਾ ਅਤੇ ਹੋਰ 8.65 ਬਿਲੀਅਨ ਡਾਲਰ ਘੱਟ ਵਿਆਜ ਉੱਪਰ ਅਜੋਕੇ ਕਿਰਾਏ ਵਾਲੇ ਘਰਾਂ ਦੀ ਲੋੜੀਂਦੀ ਮੁਰੰਮਤ ਲਈ ਪ੍ਰਾਪਤ ਕੀਤੇ ਜਾ ਸਕਣਗੇ। ਇਸ ਦੇ ਨਾਲ ਦੇਸ਼ ਵਿਚ ਲੋਕਾਂ ਦੀ ਨਵੇਂ ਯਥਾਯੋਗ ਕੀਮਤਾਂ ਵਾਲੇ ਘਰ ਲੈ ਸਕਣ ਦੀ ਚਾਹਤ ਪੂਰੀ ਹੋ ਸਕੇਗੀ ਜੋ ਘਰਾਂ ਪ੍ਰਤੀ ਮਨੁੱਖੀ ਅਧਿਕਾਰਾਂ ਪਹੁੰਚ ਲਈ ਵੀ ਸਹਾਈ ਸਿੱਧ ਹੁੰਦੀ ਹੈ। ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫ਼ੰਡ 3.75 ਬਿਲੀਅਨ ਡਾਲਰ ਦੇ ਪੂੰਜੀ ਨਿਵੇਸ਼ ਨਾਲ ਹਾਲ ਵਿਚ ਹੀ ਤਿਆਰ ਕੀਤੇ ਗਏ ਰੈਂਟਲ ਕੰਸਟ੍ਰਕਸ਼ਨ ਫ਼ਾਈਨੈਂਸਿੰਗ ਇਨੀਸ਼ੀਏਟਿਵ ਅਤੇ 208.3 ਮਿਲੀਅਨ ਅਫ਼ੋਰਡੇਬਲ ਹਾਊਸਿੰਗ ਇਨੋਵੇਸ਼ਨ ਫ਼ੰਡ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਇਸ ਕੰਮ ਲਈ ਸਾਂਝੇ ਤੌਰ ‘ਤੇ 17.15 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਇਹ ਇਨਵੈੱਸਟਮੈਂਟ ਕੈਨੇਡਾ ਪਲੈਨ ਅਧੀਨ ਕੀਤੀ ਜਾ ਰਹੀ ਹੈ। ਇਸ ਵਿਚ ਨੈਸ਼ਨਲ ਹਾਊਸਿੰਗ ਸਟਰੈਟਿਜੀ ਦਾ ਲੋਕਾਂ ਲਈ ਘਰ ਪ੍ਰਾਪਤ ਕਰਨ ਦਾ ਉਦੇਸ਼ ਪੂਰਾ ਕਰਨ ਲਈ ਭਾਈਵਾਲ ਵੱਖ-ਵੱਖ ਮਿਊਂਸਪਲ ਕਮੇਟੀਆਂ ਦੀ ਕਮਿੱਟਮੈਂਟ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ। ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫ਼ੰਡ ਅਧੀਨ ਕੀਤਾ ਜਾ ਰਿਹਾ ਇਹ ਨਿਵੇਸ਼ ਕਈ ਹੋਰ ਪੱਧਰ ‘ਤੇ ਸਰਕਾਰੀ, ਨਾੱਟ ਫ਼ਾਰ ਪਰੌਫ਼ਿਟ ਸੰਸਥਾਵਾਂ, ਕੋ-ਆਪਰੇਰੇਟਿਵ ਹਾਊਸ ਪ੍ਰਵਾਈਡਰਾਂ ਅਤੇ ਪ੍ਰਾਈਵੇਟ ਸੈੱਕਟਰ ਵਿੱਚੋਂ ਪੂੰਜੀ ਨਿਵੇਸ਼ ਕਰਾਉਣ ਦੀ ਕੋਸ਼ਿਸ਼ ਕਰੇਗਾ। ਇਸ ਮੌਕੇ ਬੋਲਦਿਆਂ ਫੈੱਡਰਲ ਮੰਤਰੀ ਜੀਨ ਇਵੇਸ ਡੁਕਲੋ ਨੇ ਕਿਹਾ, ਕੈਨੇਡਾ ਦੀ ਨੈਸ਼ਨਲ ਹਾਊਸਿੰਗ ਸਟਰੈਟਿਜੀ ਦਾ ਵਿਚਾਰ ਹੋਰ ਸਹਿਯੋਗੀਆਂ ਦੇ ਮਿਲਵਰਤਣ ਨਾਲ ਕੈਨੇਡਾ-ਵਾਸੀਆਂ ਨੂੰ ਯਥਾਯੋਗ ਕੀਮਤਾਂ ‘ਤੇ ਰਿਹਾਇਸ਼ ਲਈ ਥਾਂ ਜਿਸ ਨੂੰ ਸਾਡੇ ਸਮਾਜ ਵਿਚ ‘ਘਰ’ ਦਾ ਨਾਂ ਦਿੱਤਾ ਜਾਂਦਾ ਹੈ, ਮੁਹੱਈਆ ਕਰਾਉਣ ਲਈ ਸਾਹਮਣੇ ਆਇਆ ਹੈ ਤੇ ਇਸ ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫ਼ੰਡ ਨਾਲ ਅਸੀਂ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਬਹੁਤ ਸਾਰੇ ਮੱਧ-ਵਰਗੀ ਕੈਨੇਡਾ-ਵਾਸੀਆਂ ਨੂੰ ਯੋਗ ਕੀਮਤਾਂ ਉੱਪਰ ਘਰ ਦਿਵਾਉਣ ਵਿਚ ਸਹਾਇਤਾ ਕਰਾਂਗੇ ਜਿੱਥੇ ਸਾਰੇ ਪਰਿਵਾਰਿਕ ਮੈਂਬਰ ਖ਼ੁਸ਼ੀ-ਖ਼ੁਸ਼ਹਾਲੀਂ ਰਹਿ ਸਕਣਗੇ, ਬੱਚੇ ਆਜ਼ਾਦੀ ਨਾਲ ਵੱਧ-ਫੁੱਲ ਸਕਣਗੇ ਤੇ ਨਵੀਆਂ ਕਦਰਾਂ-ਕੀਮਤਾਂ ਸਿੱਖਣਗੇ ਤੇ ਮਾਪੇ ਆਪਣੇ ਜੀਵਨ ਵਿਚ ਸਫ਼ਲਤਾ ਦੇ ਮੌਕੇ ਤਲਾਸ਼ ਕਰ ਸਕਣਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …