Breaking News
Home / ਕੈਨੇਡਾ / Front / ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 21 ਬੱਚਿਆਂ ਦੀ ਲਈ ਜਾਨ

ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 21 ਬੱਚਿਆਂ ਦੀ ਲਈ ਜਾਨ

ਅਮਰੀਕਾ ‘ਚ ਹਰ ਦੂਜੇ ਦਿਨ ਸ਼ੂਟਿੰਗ ਦੀਆ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਤੇ ਐਸੇ ‘ਚ ਅਮਰੀਕਾ ਦੇ Texas ‘ਚ ਹੋਈ ਤਾਜ਼ਾ ਘਟਨਾ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ | ਮੰਗਲਵਾਰ ਨੂੰ 18 ਸਾਲਾ ਗੰਨਮੈਨ ਨੇ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ਵਿਚ 18 ਬੱਚੇ ਅਤੇ 3 ਬਾਲਗ ਸ਼ਾਮਿਲ ਹਨ ।

ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੰਨਮੈਨ ਵੀ ਮਾਰਿਆ ਗਿਆ ਹੈ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਿਆਂ ਵਿੱਚ ਹਮਲਾਵਰ ਨੂੰ ਵੀ ਗਿਣਿਆ ਜਾ ਰਿਹਾ ਹੈ ਜਾਂ ਫਿਰ ਨਹੀਂ। ਅਮਰੀਕਾ ਦੇ ਕਿਸੇ ਗ੍ਰੇਡ ਸਕੂਲ ਵਿੱਚ ਹੋਇਆ ਇਹ ਸੱਭ ਤੋਂ ਘਾਤਕ ਹਮਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇੱਕ ਦਹਾਕੇ ਪਹਿਲਾਂ Connecticut ਵਿੱਚ Newton ਦੇ Sandy Hook Elementary School ਵਿੱਚ ਇੱਕ ਗੰਨਮੈਨ ਨੇ 20 ਬੱਚਿਆਂ ਸਮੇਤ ਛੇ ਬਾਲਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਫੈਡਰਲ ਲਾਅ ਐਨਫੋਰਸਮੈਂਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।

ਉਥੇ ਹੀ Governor Greg Abbott ਨੇ ਦੱਸਿਆ ਕਿ ਗੰਨਮੈਨ ਹੈਂਡਗੰਨ, ਸੰਭਾਵੀ ਤੌਰ ਉੱਤੇ ਇੱਕ ਰਾਈਫਲ, ਨਾਲ Robb Elementary School ਵਿੱਚ ਦਾਖਲ ਹੋਇਆ। ਅਧਿਕਾਰੀਆਂ ਵੱਲੋਂ ਇਸ ਹਮਲੇ ਪਿਛਲੇ ਮੰਤਵ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਗਵਰਨਰ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ Salvador Remos ਵਜੋਂ ਕੀਤੀ ਗਈ ਹੈ। ਉਹ San Antonio ਦੇ ਪੱਛਮ ਵੱਲ 85 (ਪਚਾਸੀ) ਮੀਲ ਦੀ ਦੂਰੀ ਉੱਤੇ ਸਥਿਤ Latino community ਦਾ ਰਹਿਣ ਵਾਲਾ ਸੀ। ਸੂ਼ਟਿੰਗ ਸੁ਼ਰੂ ਹੁੰਦੇ ਸਾਰ ਨੇੜੇ ਹੀ ਮੌਜੂਦ ਬਾਰਡਰ ਪੈਟਰੋਲ ਏਜੰਟ ਬੈਕਅੱਪ ਦੀ ਪਰਵਾਹ ਕੀਤੇ ਬਿਨਾਂ ਹੀ ਸਕੂਲ ਵਿੱਚ ਦਾਖਲ ਹੋਇਆ ਤੇ ਉਸ ਨੇ ਗੰਨਮੈਨ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।

ਏਜੰਟ ਖੁਦ ਵੀ ਜ਼ਖ਼ਮੀ ਹੋ ਗਿਆ ਪਰ ਉਹ ਸਕੂਲ ਤੋਂ ਬਾਹਰ ਆਉਣ ਵਿੱਚ ਸਫਲ ਹੋ ਗਿਆ ।ਸਕੂਲ ਡਿਸਟ੍ਰਿਕਟ ਦੇ Police Chief ਦੇ ਮੁਤਾਬਿਕ ਹਮਲਾਵਰ ਨੇ ਇਸ ਕਾਰੇ ਨੂੰ ਇੱਕਲਿਆਂ ਹੀ ਅੰਜਾਮ ਦਿੱਤਾ ਹੈ । ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕੇ ਦੇਸ਼ ਵਿਚ ਹਥਿਆਰਾਂ ਦੀ ਵਿਕਰੀ ‘ਤੇ ਨਵੀਆਂ ਪਾਬੰਦੀਆਂ ਲਗਾਉਣ ਲਈ ਹੁਣ ਸਖ਼ਤ ਕਦਮ ਚੁੱਕਣਾ ਹੀ ਪਵੇਗਾ | ਇਕ ਦੇ ਬਾਅਦ ਇਕ ਹੋਣ ਵਾਲੀਆਂ ਇਹ ਘਟਨਾਵਾਂ ਅਮਰੀਕਾ ਵਿਚ ਬੰਦੂਕ ਹਿੰਸਾ ਦੀ ਭਿਆਨਕਤਾ ਦੀ ਕਹਾਣੀ ਬਿਆਨ ਕਰਦਿਆਂ ਹਨ | ਰਾਸ਼ਟਰਪਤੀ ਜੋ ਬਾਇਡਨ ਦੇ ਨਾਲ ਓਹਨਾ ਦੀ ਪਤਨੀ ਵੀ ਮੌਜੂਦ ਸਨ ਅਤੇ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਓਹਨਾ ਦੀਆ ਅੱਖਾਂ ‘ਚ ਦਰਦ ਸਾਫ ਸਾਫ ਚਲਕ ਰਿਹਾ ਸੀ |

ਉਥੇ ਹੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਅਤੇ ਕੇ ਹੁਣ ਸਾਨੂ ਕਦਮ ਚੁੱਕਣ ਦੀ ਹਿੰਮਤ ਦਿਖਾਉਣੀ ਪਵੇਗੀ ਤਾ ਕੇ ਇਹ ਯਕੀਂਨੀ ਬਣਾ ਸਕੇ ਕੇ ਇਸ ਤਰਾਂ ਦੀ ਘਟਨਾ ਮੁੜ ਫਿਰ ਤੋਂ ਨਾ ਵਾਪਰੇ |

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …