Breaking News
Home / ਕੈਨੇਡਾ / ਮਾਤਾ ਸਾਹਿਬ ਕੌਰ ਜੀ ਦਾ ਪੁਰਬ ਗੁਰੂਘਰ ਮਾਲਟਨ ਵਿਖੇ 6 ਨਵੰਬਰ ਨੂੰ

ਮਾਤਾ ਸਾਹਿਬ ਕੌਰ ਜੀ ਦਾ ਪੁਰਬ ਗੁਰੂਘਰ ਮਾਲਟਨ ਵਿਖੇ 6 ਨਵੰਬਰ ਨੂੰ

logo-2-1-300x105-3-300x105ਮਾਲਟਨ/ਬਿਊਰੋ ਨਿਊਜ਼
ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਇਥੋਂ ਦੀਆਂ ਸੰਗਤਾਂ ਵਲੋਂ 6 ਨਵੰਬਰ ਨੂੰ ਸ੍ਰੀ ਗੁਰੁ ਸਿੰਘ ਸਭਾ ਗੁਰੂਘਰ ਮਾਲਟਨ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਦਿਨ ਸ਼ੁਕਰਵਾਰ 4 ਨਵੰਬਰ 2016 ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਅਤੇ 6 ਨਵੰਬਰ 2016 ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ।ਉਪਰੰਤ ਕੀਰਤਨ ਦਰਬਾਰ ਸਜ਼ੇਗਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਇਸ ਨੰਬਰ ਉਪਰ ਕਾਲ ਕੀਤੀ ਜਾ ਸਕਦੀ ਹੈ-647-206-9683

Check Also

ਕੌਮਾਂਤਰੀ ਵਿਜ਼ੀਟਰਜ਼ ਲਈ ਸ਼ਰਤਾਂ ਨਰਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ …