Breaking News
Home / ਕੈਨੇਡਾ / ਕੈਨੇਡਾ ਫੈੱਡਰਲ ਤੇ ਸੂਬਾ ਸਰਕਾਰ ਵੱਲੋਂ ਐਨ-95 ਮਾਸਕਾਂ ਦੇ ਉਤਪਾਦ ਲਈ 3-ਐਮ ਕੰਪਨੀ ਨਾਲ ਸਮਝੌਤਾ

ਕੈਨੇਡਾ ਫੈੱਡਰਲ ਤੇ ਸੂਬਾ ਸਰਕਾਰ ਵੱਲੋਂ ਐਨ-95 ਮਾਸਕਾਂ ਦੇ ਉਤਪਾਦ ਲਈ 3-ਐਮ ਕੰਪਨੀ ਨਾਲ ਸਮਝੌਤਾ

ਉਨਟਾਰੀਓ ‘ਚ ਐਨ-95 ਮਾਸਕਾਂ ਦੇ ਉਤਪਾਦ ਦੇ ਵਿਸਥਾਰ ‘ਚ ਨਿਵੇਸ਼ ਨਾਲ ਫਰੰਟਲਾਈਨ ਵਰਕਰਾਂ ਤੇ ਕੈਨੇਡੀਅਨਜ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਓਨਟਾਰੀਓ ਸੂਬਾ ਸਰਕਾਰ ਨਾਲ ਮਿਲਕੇ ਬਰੌਕਵਿਲ ਵਿੱਚ ਐਨ-95 ਮਾਸਕ ਦੇ ਨਿਰਮਾਣ ਸਹੂਲਤ ਦਾ ਵਿਸਥਾਰ ਕਰਨ ਲਈ ਸਾਂਝੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਸਮਝੌਤੇ ਤਹਿਤ 3-ਐਮ ਕੰਪਨੀ ਦੇ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਨੂੰ ਮਾਸਕ ਉਤਪਾਦ ਲਈ ਫੈੱਡਰਲ ਅਤੇ ਸੂਬਾ ਸਰਕਾਰਾਂ ਵੱਲੋਂ 50 ਮਿਲੀਅਨ ਡਾਲਰ ਦੇ ਕਰੀਬ ਫੰਡਿੰਗ ਮੁਹੱਈਆ ਕਰਵਾਈ ਜਾਵੇਗੀ।
ਇਸ ਸਮਝੌਤੇ ਤਹਿਤ ਅਗਲੇ ਆਉਣ ਵਾਲੇ ਪੰਜ ਸਾਲਾਂ ਦੌਰਾਨ ਹਰ ਸਾਲ ਕੁੱਲ 50 ਮਿਲੀਅਨ ਮਾਸਕ ਬਣਾਏ ਜਾਣਗੇ, ਜਿਸ ਨਾਲ ਸਿਹਤ ਮਾਹਰਾਂ, ਫਰੰਟਲਾਈਨ ਵਰਕਰਾਂ ਅਤੇ ਹੋਰ ਜ਼ਰੂਰੀ ਕਾਮਿਆਂ ਨੂੰ ਉਨ੍ਹਾਂ ਦੇ ਮਹੱਤਵਪੂਰਣ ਕੰਮ ਨੂੰ ਜਾਰੀ ਰੱਖਣ ਲਈ ਲੋੜੀਂਦੇ ਉਪਕਰਣਾਂ ਦੀ ਸਹਾਇਤਾ ਹੋ ਸਕੇਗੀ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ”ਐਨ-95 ਮਾਸਕਾਂ ਦੇ ਉਤਪਾਦਨ ਲਈ 3-ਐਮ ਨਾਲ ਇਹ ਲੰਮੇ ਸਮੇਂ ਦਾ ਨਿਵੇਸ਼ ਕੈਨੇਡਾ ਦੀ ਨਿੱਜੀ ਸੁਰੱਖਿਆ ਉਪਕਰਣਾਂ ਦੀ ਘਰੇਲੂ ਸਪਲਾਈ ਨੂੰ ਵਧਾਏਗਾ ਅਤੇ ਨੌਕਰੀਆਂ ਪੈਦਾ ਕਰੇਗਾ। ਓਨਟਾਰੀਓ ਵਿੱਚ ਮਾਸਕ ਦਾ ਉਤਪਾਦਨ ਕਰਨ ਦੀ ਯੋਗਤਾ ਦਾ ਮਤਲਬ ਹੈ ਕਿ ਸਾਡੇ ਕੋਲ ਇਹਨਾਂ ਮਹੱਤਵਪੂਰਨ ਮਾਸਕਾਂ ਤੱਕ ਆਸਾਨੀ ਨਾਲ ਪਹੁੰਚ ਹੋਵੇਗੀ, ਜਿਸ ਨਾਲ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ।”
ਸੀ.ਈ.ਆਰ.ਬੀ ਵਿਚ ਚਾਰ ਹੋਰ ਹਫਤਿਆਂ ਦਾ ਵਾਧਾ, ਈ.ਆਈ. ‘ਚ ਕੀਤਾ ਜਾਵੇਗਾ ਤਬਦੀਲ : ਕੈਨੇਡਾ ਫੈੱਡਰਲ ਸਰਕਾਰ ਵੱਲੋਂ ਐਂਪਲਾਇਮੈਂਟ ਇੰਸ਼ੋਰੈਂਸ (ਈ.ਆਈ.) ਪ੍ਰੋਗਰਾਮ ਅਤੇ ਨਵੇਂ ਆਮਦਨੀ ਸਹਾਇਤਾ ਲਾਭਾਂ ਵਿੱਚ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਜੋ ਸਾਰੇ ਕੈਨੇਡੀਅਨਾਂ ਨੂੰ ਬਿਹਤਰ ਢੰਗ ਨਾਲ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਇਸ ਅਧੀਨ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀਈਆਰਬੀ) ਨੂੰ ਚਾਰ ਹਫ਼ਤੇ ਹੋਰ ਵਧਾ ਕੇ ਕੁੱਲ 28 ਹਫ਼ਤਿਆਂ ਤੱਕ ਕੀਤਾ ਜਾਵੇਗਾ। ਇਸਦਾ ਅਰਥ ਇਹ ਹੈ ਕਿ ਬਹੁਤ ਸਾਰੇ ਕੈਨੇਡੀਅਨ ਜੋ ਅਗਸਤ ਦੇ ਅਖੀਰ ਵਿੱਚ ਆਪਣੇ ਸੀਈਆਰਬੀ ਲਾਭ ਖਤਮ ਹੋਣ ਦੀ ਉਮੀਦ ਕਰ ਰਹੇ ਸਨ, ਉਹਨਾਂ ਨੂੰ ਹੁਣ 4 ਹਫਤੇ ਹੋਰ ਇਹ ਲਾਭ ਪ੍ਰਾਪਤ ਹੋ ਸਕਣਗੇ। ਸਰਕਾਰ ਈ.ਆਈ. ਪ੍ਰੋਗਰਾਮ ਵਿਚ ਤਬਦੀਲੀਆਂ ਕਰ ਰਹੀ ਹੈ, ਈ.ਆਈ. ਹੁਣ ਹੋਰ ਕੈਨੇਡੀਅਨਾਂ ਲਈ ਉਪਲਬਧ ਹੋਵੇਗਾ। ਈ.ਆਈ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਹਰ ਹਫ਼ਤੇ ਵਿੱਚ ਘੱਟੋ-ਘੱਟ 400 ਡਾਲਰ ਦੀ ਟੈਕਸ ਯੋਗ ਲਾਭ ਦੀ ਯੋਗਤਾ ਮਿਲੇਗੀ। ਇਸ ਤੋਂ ਇਲਾਵਾ, ਕੈਨੇਡੀਅਨਾਂ ਨੂੰ ਕੋਵਿਡ-19 ਦੇ ਚੁਣੌਤੀ ਭਰੇ ਸਮੇਂ ਦੌਰਾਨ ਸਹਾਇਤਾ ਲਈ ਤਿੰਨ ਨਵੇਂ ਲਾਭ ਲਾਗੂ ਕਰਨ ਦੇ ਮਤੇ ਦਿੱਤੇ ਜਾ ਰਹੇ ਹਨ। ਕੈਨੇਡਾ ਰਿਕਵਰੀ ਬੈਨੀਫਿਟ (ਸੀ.ਆਰ.ਬੀ.) 26 ਹਫਤਿਆਂ ਤੱਕ ਉਹਨਾਂ ਕਾਮਿਆਂ ਨੂੰ ਪ੍ਰਤੀ ਹਫਤੇ 400 ਡਾਲਰ ਪ੍ਰਦਾਨ ਕਰੇਗਾ, ਜੋ ਸਵੈ-ਰੁਜ਼ਗਾਰ ਪ੍ਰਾਪਤ ਹਨ ਜਾਂ ਈ.ਆਈ. ਲਈ ਯੋਗ ਨਹੀਂ ਹਨ ਅਤੇ ਜਿਨ੍ਹਾਂ ਨੂੰ ਅਜੇ ਵੀ ਆਮਦਨੀ ਸਹਾਇਤਾ ਦੀ ਲੋੜ ਹੈ ਅਤੇ ਕੰਮ ਦੀ ਭਾਲ ਕਰ ਰਹੇ ਹਨ। ਇਹ ਲਾਭ ਉਨ੍ਹਾਂ ਕੈਨੇਡੀਅਨਾਂ ਦੀ ਵੀ ਸਹਾਇਤਾ ਕਰੇਗਾ ਜਿਨ੍ਹਾਂ ਦੀ ਆਮਦਨੀ ਕੋਵਿਡ-19 ਦੇ ਕਾਰਨ ਘਟੀ ਹੈ। ਇਸ ਤੋਂ ਇਲਾਵਾ, ਸਰਕਾਰ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਕੰਮ ਕਰੇਗੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਈ.ਆਈ. ਲਾਭ ਪ੍ਰਾਪਤ ਕਰਨ ਵਾਲੇ ਕੈਨੇਡੀਅਨਾਂ ਨੂੰ ਹੁਨਰ ਸਿਖਲਾਈ ਅਤੇ ਰੁਜ਼ਗਾਰ ਸਹਾਇਤਾ ਵਿੱਚ ਸਹਾਇਤਾ ਮਿਲੇ, ਤਾਂ ਜੋ ਉਨ੍ਹਾਂ ਨੂੰ ਕੰਮ ‘ਤੇ ਵਾਪਸ ਜਾਣ ਵਿੱਚ ਸਹਾਇਤਾ ਕੀਤੀ ਜਾ ਸਕੇ।
ਕੈਨੇਡਾ ਰਿਕਵਰੀ ਬਿਮਾਰੀ ਲਾਭ (ਸੀਆਰਐਸਬੀ) ਦੋ ਹਫਤਿਆਂ ਤੱਕ ਉਹਨਾਂ ਕਾਮਿਆਂ ਨੂੰ 500 ਡਾਲਰ ਪ੍ਰਤੀ ਹਫਤਾ ਪ੍ਰਦਾਨ ਕਰੇਗਾ, ਜਿਹੜੇ ਕਾਮੇ ਬਿਮਾਰ ਹਨ ਜਾਂ ਉਨ੍ਹਾਂ ਨੂੰ ਕੋਵਿਡ-19 ਨਾਲ ਜੁੜੇ ਕਾਰਨਾਂ ਕਰਕੇ ਇਕਾਂਤਵਾਸ ਕਰਨਾ ਪੈ ਰਿਹਾ ਹੈ। ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨੀਫਿਟ (ਸੀਆਰਸੀਬੀ) ਲੋੜ੍ਹਵੰਦ ਪਰਿਵਾਰਾਂ ਲਈ ਪ੍ਰਤੀ ਹਫ਼ਤੇ 26 ਹਫਤਿਆਂ ਲਈ 500 ਡਾਲਰ ਪ੍ਰਦਾਨ ਕਰੇਗਾ, ਜੋ ਘਰ ਰਹਿ ਕੇ ਕਿਸੇ ਦੀ ਦੇਖਭਾਲ ਕਰ ਰਹੇ ਹਨ, ਜਿਵੇਂ ਕਿ: ਕੋਵਿਡ -19 ਦੇ ਕਾਰਨ ਸਕੂਲ ਜਾਂ ਡੇਅਕੇਅਰਾਂ ਦੇ ਬੰਦ ਹੋਣ ਕਾਰਨ 12 ਸਾਲ ਤੋਂ ਘੱਟ ਉਮਰ ਦਾ ਬੱਚੇ ਦੀ ਦੇਖਭਾਲ ਜਾਂ ਅਪੰਗਤਾ ਜਾਂ ਨਿਰਭਰਤਾ ਵਾਲਾ ਕੋਈ ਪਰਿਵਾਰਕ ਮੈਂਬਰ ਜਾਂ ਬਜ਼ੁਰਗ, ਜੇਕਰ ਉਨ੍ਹਾਂ ਦੇ ਸੰਭਾਲ ਕੇਂਦਰ ਦੀ ਸਹੂਲਤ ਕੋਵਿਡ-19 ਦੇ ਕਾਰਨ ਬੰਦ ਹੈ। ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ”ਆਰਥਿਕਤਾ ਮੁੜ ਤੋਂ ਚਾਲੂ ਹੋਣ ਦੇ ਬਾਵਜੂਦ ਕੁਝ ਕਾਮੇ ਅਜਿਹੇ ਹਨ, ਜਿਨ੍ਹਾਂ ਨੂੰ ਨੌਕਰੀ ਲੱਭਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਅਜਿਹੇ ਲੋੜਵੰਦ ਕਾਮਿਆਂ ਦੀ ਮਦਦ ਲਈ ਫੈੱਡਰਲ ਲਿਬਰਲ ਸਰਕਾਰ ਨੇ ਸੀਈਆਰਬੀ ਨੂੰ 4 ਹਫਤੇ ਲਈ ਵਧਾਉਣ ਦਾ ਫੈਸਲਾ ਲਿਆ ਹੈ ਅਤੇ ਈ.ਆਈ ਵਿਚ ਕੁਝ ਤਬਦੀਲੀਆਂ ਦਾ ਐਲਾਨ ਕੀਤਾ ਹੈ।

Check Also

ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ

ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ …