Breaking News
Home / ਕੈਨੇਡਾ / ਕਲੀਵਵਿਊ ਸੀਨੀਅਰਜ਼ ਕਲੱਬ ਨੇ ਕਰਵਾਇਆ ਖੇਡ ਮੇਲਾ

ਕਲੀਵਵਿਊ ਸੀਨੀਅਰਜ਼ ਕਲੱਬ ਨੇ ਕਰਵਾਇਆ ਖੇਡ ਮੇਲਾ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਡੇਅਰੀ ਮੇਡ ਪਾਰਕ ਵਿਚ ਲੰਘੇ ਸ਼ਨੀਵਾਰ ਖੇਡ ਮੇਲਾ ਲਾਇਆ ਗਿਆ ਜੋ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਚਲਿਆ।
ਖੇਡਾਂ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਵਧੀਆ ਪ੍ਰਬੰਧ ਹੋਣ ਕਾਰਨ ਖਿਡਾਰੀਆਂ ਦੇ ਨਾਲ ਦਰਸ਼ਕਾਂ ਨੇ ਵੀ ਇਸ ਮੇਲੇ ਦਾ ਚੰਗਾ ਆਨੰਦ ਮਾਣਿਆ। ਇਸ ਮੌਕੇ ਐਮ ਪੀ ਪੀ ਅਮਰਜੋਤ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਮੇਲੇ ਵਿੱਚ ਕਲੱਬ ਦੇ ਮੈਂਬਰਾਂ ਤੋਂ ਇਲਾਵਾ, ਬਰੈਂਪਟਨ ਦੇ ਦੂਸਰੇ ਕਲੱਬਾਂ ਤੋਂ ਵੀ ਪੰਜਾਬੀ ਪਹੁੰਚੇ ਜਿਨ੍ਹਾਂ ਵਿੱਚ ਕਲੱਬਾਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ।
ਤਾਸ਼ ਦੇ ਮੁਕਾਬਲੇ ਸਵੇਰੇ ਭੀੜ ਭੜੱਕੇ ਤੋਂ ਪਹਿਲਾਂ 11 ਵਜੇ ਹੀ ਸ਼ੁਰੂ ਕਰ ਦਿੱਤੇ ਗਏ। ਮੇਲੇ ਵਿੱਚ ਲੜਕੇ ਤੇ ਲੜਕੀਆਂ ਦੀਆਂ ਵੱਖ ਵੱਖ ਦੌੜਾਂ ਜਿਸ ਵਿੱਚ 6 ਤੋਂ ਘੱਟ, 6 ਤੋਂ 8 ਸਾਲ, 8 ਤੋਂ 10 ਸਾਲ, 10 ਤੋਂ ਬਾਰਾਂ ਸਾਲ ਉਮਰ ਦੇ ਬੱਚੇ ਸ਼ਾਮਿਲ ਸਨ, 2 ਵਜੇ ਦੁਪਹਿਰ ਕਰਵਾਈਆਂ ਗਈਆਂ। ਚਮਚਾ ਰੇਸ ਬੜੀ ਰੌਚਿਕ ਰਹੀ ਇਸ ਵਿੱਚ 55 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਨੇ ਹਿੱਸਾ ਲਿਆ, ਅਤੇ ਨਾਲ ਹੀ ਇਸੇ ਉਮਰ ਦੀਆਂ ਔਰਤਾਂ ਅਤੇ ਮਰਦਾਂ ਦੀ 100 ਮੀਟਰ ਵੱਖ-ਵੱਖ ਦੌੜ ਵੀ ਕਰਵਾਈ ਗਈ। ਮਰਦਾਂ ਅਤੇ ਔਰਤਾਂ ਦੀ ਕੁਰਸੀ ਦੌੜ ਵਿੱਚ ਜਿਊਂ ਜਿਉਂ ਕੁਰਸੀਆਂ ਘੱਟ ਹੁੰਦੀਆਂ ਗਈਆਂ, ਸਭ ਦੀ ਕੌਣ ਜਿੱਤੇਗਾ ਜਾਣਨ ਦੀ ਉਤਸੁਕਤਾ ਵੱਧਦੀ ਰਹੀ। 55 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨੇ ਗੋਲਾ ਸੁੱਟ ਕੇ ਜ਼ੋਰ ਅਜ਼ਮਾਈ ਕੀਤੀ। ਰੱਸਾ ਕਸ਼ੀ ਵਿੱਚ ਸਿਰਫ ਮਰਦਾਂ ਨੇ ਭਾਗ ਲਿਆ। ਸਿਵਾਏ ਤਾਸ਼ ਦੀ ਖੇਡ ਤੋਂ ਕਿਸੇ ਵੀ ਖਿਡਾਰੀ ਤੋਂ ਕੋਈ ਐਂਟਰੀ ਫੀਸ ਨਹੀਂ ਲਈ ਗਈ। ਕਲੱਬ ਦੇ ਆਹੁਦੇਦਾਰਾਂ ਦੇ ਨਾਲ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਵਰਿੰਦਰਪਾਲ ਸਿੰਘ ਜਿਸ ਨੇ ਮੁਫ਼ਤ ਬਰਗਰ ਖਵਾਏ ਤੇ ਨਾਲ ਹੀ ਛਬੀਲ ਲਾਈ ਅਤੇ ਦੋ ਬੱਚੇ ਕਰਨ ਅਤੇ ਅਰਜਣ ਦੀ ਸੇਵਾ ਵਰਨਣ ਯੋਗ ਹੈ।
ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …