ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਬਰੈਂਪਟਨ ਦੀ ਜਨਰਲ ਬਾਡੀ ਦੀ ਇਸ ਸਾਲ ਦੀ ਪਹਿਲੀ ਮੀਟਿੰਗ 11 ਮਈ ਦਿਨ ਬੁੱਧਵਾਰ 10 ਵਜੇ ਸਾਕਰ ਸੈਂਟਰ ਬਰੈਂਪਟਨ ਦੇ ਯੂਥ ਰੂਮ ਵਿੱਚ ਹੋਵੇਗੀ ਜੋ ਕਿ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ਤੇ ਸਥਿਤ ਹੈ।
ਸਾਰੇ ਮੈਂਬਰ ਕਲੱਬਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਕਿਉਂਕਿ ਇਸ ਸਥਾਨ ਦੀ ਬੁਕਿੰਗ ਸੀਮਤ ਸਮੇਂ ਲਈ ਹੁੰਦੀ ਹੈ । ਜਿਹੜੇ ਕਲੱਬ ਅਜੇ ਤੱਕ ਐਸੋਸੀਏਸ਼ਨ ਦੇ ਮੈਂਬਰ ਨਹੀਂ ਬਣੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਮੀਟਿੰਗ ਵਿੱਚ ਪਹੁੰਚ ਕੇ ਐਸੋਸੀਏਸ਼ਨ ਦੀ ਮੈਂਬਰਸ਼ਿੱਪ ਲੈ ਲੈਣ।
ਇਸ ਮੀਟਿੰਗ ਵਿੱਚ ਫਿਊਨਰਲ ਸਬੰਧੀ ਪਰੋਜੈਕਟ, ਅਸਥੀਆਂ ਪਾਉਣ ਸਬੰਧੀ ਸੂਚਨਾਵਾਂ, ਟੂਰਾਂ ਲਈ ਬੱਸਾਂ ਦਾ ਪਰਬੰਧ ਅਤੇ ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾ ਹੋਵੇਗਾ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331), ਨਿਰਮਲ ਸੰਧੂ (416-970-5153), ਬਲਵਿੰਦਰ ਬਰਾੜ (647-855-0880) ਜਾਂ ਜੰਗੀਰ ਸਿੰਘ ਸੈਂਭੀ (416-409-0126) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …