Breaking News
Home / ਕੈਨੇਡਾ / ਮਨਦੀਪ ਸਿੰਘ ਚੀਮਾ ਫਾਊਂਡੇਸ਼ਨ ਵੱਲੋਂ ‘ਰਾਈਡ ਫਾਰ ਰਾਜਾ’ 25 ਜੂਨ ਨੂੰ

ਮਨਦੀਪ ਸਿੰਘ ਚੀਮਾ ਫਾਊਂਡੇਸ਼ਨ ਵੱਲੋਂ ‘ਰਾਈਡ ਫਾਰ ਰਾਜਾ’ 25 ਜੂਨ ਨੂੰ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਸਮਾਜਿਕ ਸੰਸਥਾ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ  25 ਜੂਨ ਐਤਵਾਰ ਨੂੰ 5ਵਾਂ ਫੰਡ ਰੇਜ਼ਿੰਗ ਸਮਾਗਮ, ਮੋਟਰ-ਸਾਈਕਲ ਰੈਲੀ ਅਤੇ ਕਲਾਸਿਕ ਕਾਰ ਸ਼ੋਅ  ‘ਰਾਈਡ ਫਾਰ ਰਾਜਾ’ ਬੈਨਰ ਹੇਠ ਬਰੈਂਪਟਨ ਸ਼ੌਕਰ ਸੈਂਟਰ (1495 ਸੈਂਡਲਵੁੱਡ ਪਾਰਕਵੇਅ) ਵਿਖੇ ਕਰਵਾਇਆ ਜਾ ਰਿਹਾ ਹੈ  ਜਿਸਦੀ ਜਾਣਕਾਰੀ ਦਿੰਦਿਆਂ ਨਵਦੀਪ ਗਿੱਲ  ਨੇ ਦੱਸਿਆ ਕਿ ਇਸ ਰੈਲੀ ਤੋਂ ਇਕੱਤਰ ਹੁੰਦੀ ਰਾਸ਼ੀ ਨੂੰ ਕੈਨੇਡਾ ਵਿੱਚ ਰਹਿੰਦੇ ਲੋੜਵੰਦ ਵਿਦਿਆਰਥੀਆਂ ਦੀ ਉਚੇਰੀ ਵਿਦਿਆ (ਹਾਇਰ ਐਜ਼ੂਕੇਸ਼ਨ) ਲਈ ਖਰਚ ਕੀਤਾ ਜਾਂਦਾ ਹੈ। ਇਸ ਮੌਕੇ ਦਪਿਹਰ ਦਾ ਖਾਣਾ ਵੀ ਹੋਵੇਗਾ ਜਦੋਂ ਕਿ ਨਾਮਵਰ ਲੇਖਕ ਭੁਪਿੰਦਰ ਸਿੰਘ ਚੀਮਾ ਦੀ ਨਵ ਪ੍ਰਕਾਸ਼ਿਤ ਹਾਸਰਸ ਪੁਸਤਕ ‘ਛੜਖਾਨੀਆਂ’ ਵੀ ਇਸ ਮੌਕੇ ਲੋਕ ਅਰਪਣ ਕੀਤੀ ਜਾਵੇਗੀ ਜਿਸ ਬਾਰੇ ਉੱਘੇ ਲੇਖਕ  ਕੁਲਜੀਤ ਸਿੰਘ ਮਾਨ ਅਤੇ ਡਾ. ਸੁਖਦੇਵ ਸਿੰਘ ਝੰਡ ਦੁਆਰਾ ਪੇਪਰ ਵੀ ਪੜ੍ਹੇ ਜਾਣਗੇ ਅਤੇ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਲਈ ਲੱਕੀ ਡਰਾਅ ਵੀ ਕੱਢੇ ਜਾਣਗੇ। ਸਵੇਰੇ 9 ਵਜੇ ਤੋਂ ਲੈ ਕੇ ਦੁਪਿਹਰ ਤਿੰਨ ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਸੀਨੀਅਰਜ਼ ਕਲੱਬ ਮਿਸੀਸਾਗਾ ਦੁਆਰਾ ਭੰਗੜਾ ਪੇਸ਼ ਕੀਤਾ ਜਾਵੇਗਾ ਅਤੇ ਗਾਇਕ ਜਿੰਦ ਧਾਰੀਵਾਲ ਵੱਲੋਂ ਗਾਇਕੀ ਵੀ ਪੇਸ਼ ਕੀਤੀ ਜਾਵੇਗੀ ਜਦੋਂ ਕਿ ਬੱਚਿਆਂ ਲਈ ਬਾਉਂਸੀ ਕੈਸਲ ਅਤੇ ਫੇਸ ਪੇਟਿੰਗ ਵੀ ਹੋਵੇਗਾ।ਵਧੇਰੇ ਜਾਣਕਾਰੀ ਲਈ ਅਤੇ ਵਲੰਟੀਅਰ ਵਰਕ ਲਈ ਮਨਦੀਪ ਗਿੱਲ ਨਾਲ 905-783-8484 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …