Home / ਕੈਨੇਡਾ / ਸਮਾਜ ਵੱਲੋਂ ਨਕਾਰੇ ਲਾਵਾਰਸਾਂ-ਅਪਾਹਜਾਂ ਦੀ ਸੇਵਾ ਨੂੰ ਸਮਰਪਿਤ ਡਾ. ਨੌਰੰਗ ਸਿੰਘ ਮਾਂਗਟ ਬਰੈਂਪਟਨ ਵਿਚ

ਸਮਾਜ ਵੱਲੋਂ ਨਕਾਰੇ ਲਾਵਾਰਸਾਂ-ਅਪਾਹਜਾਂ ਦੀ ਸੇਵਾ ਨੂੰ ਸਮਰਪਿਤ ਡਾ. ਨੌਰੰਗ ਸਿੰਘ ਮਾਂਗਟ ਬਰੈਂਪਟਨ ਵਿਚ

ਬਰੈਂਪਟਨ/ਬਿਊਰੋ ਨਿਊਜ਼

ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸਰਾਭਾ ਦੇ ਨਜ਼ਦੀਕ ਲਾਵਾਰਸਾਂ-ਅਪਾਹਜਾਂ ਲਈ ਬਣੇ ‘ਗੁਰੂ ਅਮਰਦਾਸ ਅਪਾਹਜ ਆਸ਼ਰਮ’ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ 23 ਤੋਂ 28 ਨਵੰਬਰ ਤੱਕ  ਸਿੰਘ ਸਭਾ ਗੁਰਦੁਵਾਰਾ ਸਾਹਿਬ (ਮਾਲਟਨ) ਵਿਖੇ ਪਹੁੰਚ ਰਹੇ ਹਨ ।

ਇਸ ਆਸ਼ਰਮ ਵਿੱਚ ਹਰ ਸਮੇਂ 62 ਦੇ ਕਰੀਬ ਬੇਘਰ, ਲਾਵਾਰਸ, ਅਪਾਹਜ, ਦਿਮਾਗੀ ਸੰਤੁਲਨ ਗੁਆ ਚੁੱਕੇ, ਨੇਤਰਹੀਣ, ਅਧਰੰਗ ਦੇ ਮਰੀਜ਼ ਅਤੇ ਹੋਰ ਗਰੀਬ ਬਿਮਾਰ ਲੋੜਵੰਦ ਰਹਿੰਦੇ ਹਨ । ਇਹਨਾਂ ਵਿੱਚੋਂ 18 ਦੇ ਕਰੀਬ ਲੋੜਵੰਦ ਉੱਠ-ਬੈਠ ਵੀ ਨਹੀਂ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ । ਕਈ ਇਹ ਵੀ ਨਹੀਂ ਦੱਸ ਸਕਦੇ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ । ਆਸ਼ਰਮ ਵਿੱਚ ਰਹਿਣ ਵਾਲੇ ਇਨ੍ਹਾਂ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਇੱਕ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਆਸ਼ਰਮ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ । ਹੋਰ ਜਾਣਕਾਰੀ ਲਈ ਡਾ. ਮਾਂਗਟ ਨਾਲ ਸੈੱਲ ਫੋਨ 403-401-8787 ਤੇ ਜਾਂ  ਈ-ਮੇਲ [email protected]   ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ www.apahajashram.org  ‘ਤੇ ਵੀ ਕਲਿੱਕ ਕੀਤਾ ਜਾ ਸਕਦਾ ਹੈ ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …