Breaking News
Home / ਕੈਨੇਡਾ / ਐਨ ਬੀ ਏ ਚੈਂਪੀਅਨਸ਼ਿਪ 2016 ਟੋਰਾਂਟੋ ਰੈਪਟਰਜ਼ ਬਾਸਕਟਬਾਲ ਟੀਮ ਲਈઠਇਤਿਹਾਸਕ ਹੋ ਨਿੱਬੜੀ

ਐਨ ਬੀ ਏ ਚੈਂਪੀਅਨਸ਼ਿਪ 2016 ਟੋਰਾਂਟੋ ਰੈਪਟਰਜ਼ ਬਾਸਕਟਬਾਲ ਟੀਮ ਲਈઠਇਤਿਹਾਸਕ ਹੋ ਨਿੱਬੜੀ

logo-2-1-300x105-3-300x105ਬਰੈਂਪਟਨ ਵਾਸੀਆਂ ਨੇਂ ਡਾਊਨਟਾਊਨ ਦੇ ਗਾਰਡਨ ਸਕੂਏਰ ਦੀ ਵੱਡੀ ਸਕਰੀਨ ‘ਤੇ ਪੂਰਾ ਆਨੰਦ ਮਾਣਿਆ
ਬਰੈਂਪਟਨ/ਬਿਊਰੋ ਨਿਊਜ਼
ਟੋਰਾਂਟੋ ਰੈਪਟਰਜ਼ ਬਾਸਕਿਟਬਾਲ ਦੀ ਟੀਮ ਨੇ ਐਨ ਬੀ ਏ ਚੈਂਪੀਅਨਸ਼ਿਪ ਨੂੰ ਇਸ ਸਾਲ ਇਤਿਹਾਸਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।ਚੈਂਪੀਅਨਸ਼ਿਪ 2016 ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹਨਾਂ ਨੇ ਈਸਟਰਨ ਫਾਈਨਲ ਹਾਰ ਕੇ ਵੀ ਅਜਿਹੇ ਰਿਕਾਰਡ ਬਣਾਏ ਜੋ ਆਉਣ ਵਾਲੀ ਪੀੜ੍ਹੀ ਲਈ ਇੱਕ ਮਿਸਾਲ ਛੱਡ ਗਏ। ਟੋਰਾਂਟੋ ਰੈਪਟਰਜ਼ ਨੇ ਇਸ ਸਾਲ 56-26 ਦੇ ਅੰਕੜਿਆਂ ਨਾਲ ਰਿਕਾਰਡ ਤੋੜ ਜਿੱਤਾਂ ਹਾਸਿਲ ਕਰਕੇ ਫਰੈਂਚਾਈਜ਼ ਰਿਕਾਰਡ ਬਣਾ ਲਿਆ। ਟੀਮ ਦੇ ਪ੍ਰਸਿੱਧ ਖਿਡਾਰੀਆਂ ਵਿਚੋਂ ਕਾਇਲ ਲੋਰੀ ਅਤੇ ਡੇਮਰ ਡੀਰੋਜ਼ਨ ਨੂੰ ਈਸਟਰਨ ਕਾਨਫਰੰਸ
ਦੀ ਆਲ ਸਟਾਰ ਟੀਮ 2016 ਲਈ ਚੁਣ ਲਿਆ ਗਿਆ ਜੋ ਕਿ ਟੀਮ ਲਈ ਕਿਸੇ ਰਿਕਾਰਡ ਨਾਲੋਂ ਘੱਟ ਨਹੀਂ ਸੀ। ਟੀਮ ਨੇਂ ਟੋਰਾਂਟੋ ਰੈਪਟਰਜ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਈਸਟਰਨ ਕਾਨਫਰੰਸ ਦੇ ਫਾਈਨਲ ਵਿੱਚ ਦਾਖਲਾ ਕੀਤਾ। ਇਸ ਦੇ ਨਾਲ ਹੀ ਈਸਟਰਨ ਕਾਨਫਰੰਸ ਦੇ ਫਾਈਨਲ ਵਿੱਚ ਕੇਵੇਲੀਅਰਜ਼ ਦੀ ਟੀਮ ਨੂੰ ਦੋ ਮੈਚਾਂ ਵਿੱਚ ਹਰਾਂ ਕੇ ਜਿੱਥੇ ਸਮੀਖਿਆਕਾਰ ਹੈਰਾਨ ਹੋ ਗਏ ਉੱਥੇ ਉਹਨਾਂ ਨੇਂ ਮੀਡੀਏ ਵਿੱਚ ਆਪਣੇ ਗਲਤ ਵਿਸ਼ਲੇਸ਼ਣਾਂ ਲਈ ਮਾਫੀ ਵੀ ਮੰਗੀ।
ਬਰੈਂਪਟਨ ਵਾਸੀਆਂ ਲਈ ਈਸਟਰਨ ਕਾਨਫਰੰਸ ਦੀ ਇਹ ਫਾਈਨਲ ਸੀਰੀਜ਼ ਏਨੀਂ ਦਿਲਚਸਪ ਰਹੀ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਰੈਂਪਟਨ ਡਾਊਨ ਟਾਊਨ ਦੇ ਗਾਰਡਨ ਸਕੂਏਰ ਵਿੱਚ ਜਿਸ ਤਰ੍ਹਾਂ ਬਰੈਂਪਟਨ ਵਾਸੀਆਂ ਨੇਂ ਇਹਨਾਂ ਗੇਮਾਂ ਦਾ ਆਨੰਦ ਮਾਣਿਆਂ ਉਸਨੂੰ ਉਹ ਲੰਬੇ ਸਮੇਂ ਤੱਕ ਭੁਲਾ ਨਹੀਂ ਸਕਣਗੇ। ਖਾਸਕਰ ਗੇਮ 3 ਅਤੇ 4 ਜੋ ਟੋਰਾਂਟੋ ਨੇ ਜਿੱਤੀਆਂ ਉਹ ਬਹੁਤ ਉਤਸ਼ਾਹ ਪੂਰਵਕ ਸੀ।
ਬਰੈਂਪਟਨ ਡਾਊਨ ਟਾਊਨ ਦਾ ਗਾਰਡਨ ਸਕੂਏਰ ਦਰਸ਼ਕਾਂ ਨਾਲ ਖਚਾਖੱਚ ਭਰਿਆ ਹੋਇਆ ਸੀ। ਲੋਕ, ਆਪਣੀਆਂ-2 ਕੁਰਸੀਆਂ ਨਾਲ ਲੈ ਕੇ ਆਏ ਹੋਏ ਸਨ। ਸੈਂਕੜੇ ਲੋਕਾਂ ਨੇ ਇਹਨਾਂ ਮੈਚਾਂ ਦਾ ਆਨੰਦ ਖੜ੍ਹੇ ਹੋ ਕੇ ਮਾਣਿਆਂ। ਟੋਰਾਂਟੋ ਰੈਪਟਰਜ ਦੇ ਇੱਕ ਫੈਨ ਸੰਜੂ ਮਸੀਹ ਤੇ ਉਹਦੇ ਪੁੱਤਰ ਏਮੱਸ ਨੂੰ ਇੱਕ ਮੈਚ ਏਨਾਂ ਦਿਲਚਸਪ ਲੱਗਾ ਕਿ ਘਰੋਂ ਲਾਅਨ ਚੇਅਰ ਲੈਣ ਗਏ ਅਤੇ ਘਰ ਦੇ ਦੂਸਰੇ ਮੈਂਬਰ ਏਬਲ ਨੂੰ ਵੀ ਨਾਲ ਲੈ ਆ ਗਏ। ਇੱਕ ਹੋਰ ਲੜਕਾ ਪੀਟਰ ਪੂਰੇ ਦ੍ਰਿੜ-ਵਿਸ਼ਵਾਸ ਨਾਲ, ਟੋਰਾਂਟੋ ਦੀ ਟੀਮ ਦੀ ਗੇਮ 3 ਅਤੇ 4 ਦੀ  ਜਿੱਤ, ਨੂੰ ਬਰੈਂਪਟਨ ਡਾਊਨ ਟਾਊਨ ਦੇ ਗਾਰਡਨ ਸਕੂਏਰ ਦੀ ਵੱਡੀ ਸਕਰੀਨ ਤੇ ਦੇਖ ਕੇ ਬਹੁਤ ਖੁਸ਼ ਹੋਇਆ।
ਦੋ ਸਕੀਆਂ ਭੈਣਾਂ ਜੈਸਿਕਾ ਤੇ ਰਜੀਨਾਂ ਝਮਟ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਇਹਨਾਂ ਮੈਚਾਂ ਨੂੰ ਬਰੈਂਪਟਨ ਡਾਊਨ ਟਾਊਨ ਦੇ ਗਾਰਡਨ ਸਕੂਏਰ ਦੀ ਵੱਡੀ ਸਕਰੀਨ ਤੇ ਦੇਖ ਸਕਣ ਪਰ ਉਹਨਾਂ ਨੂੰ ਘਰ ਟੀ ਵੀ ਤੇ ਦੇਖ ਕੇ ਹੀ ਸੰਤੁਸ਼ਟ ਹੋਣਾ ਪਿਆ ਅਤੇ ਪਰ ਫਿਰ ਵੀ ਉਹ ਟੀ ਵੀ ਰੇਟਿੰਗਜ਼ ਦੇ ਰਿਕਾਰਡ ਤੋੜ ਅੰਕੜਿਆਂ ਦਾ ਹਿੱਸਾ ਬਣ ਗਈਆਂ। ਬਰੈਂਪਟਨ ਡਾਊਨ ਟਾਊਨ ਦੇ ਗਾਰਡਨ ਸਕੂਏਰ ਦੀ ਵੱਡੀ ਸਕਰੀਨ ਤੇ ਦਿਖਾਏ ਗਏ ਇਹਨਾਂ ਮੈਚਾਂ ਵਿੱਚੋਂ ਕੁੱਝ ਮੈਚਾਂ ਵਿੱਚ ਟਿਮ ਹੋਰਟਨਜ਼ ਦੁਆਰਾ ਮੂਫਤ ਚਾਹ ਕੌਫੀ ਅਤੇ ਹੌਟ ਚਾਕਲੇਟ ਵਰਤਾਏ ਗਏ ਜਿਹਨਾਂ ਦਾ ਪ੍ਰਬੰਧ ਸਿਟੀ ਆਫ ਬਰੈਂਪਟਨ ਵਲੋਂ ਕੀਤਾ ਗਿਆ ਸੀ। ਕੁੱਝ ਦਰਸ਼ਕ ਮੁਫਤ ਪਾਰਕਿੰਗ ਦੀ ਸਹੂਲਤ ਲੈ ਕੇ ਬਹੁਤ ਖੁਸ਼ ਹੋਏ। ਪੰਜਾਬੀ ਕਮਿਊਨਿਟੀ ਦੇ ਜਾਣੇ ਪਹਿਚਾਣੇਂ ਟੋਰੰਟੋ ਰੈਪਟਰਜ਼ ਸੁੱਪਰ ਫੈਨ ਨਵ ਭਾਟੀਆ ਨੂੰ ਸਾਰੇ ਮੈਚਾਂ ਵਿੱਚ ਮੋਹਰਲੀ ਕਤਾਰ ਤੇ ਟੀਮ ਦੀ ਹੌਸਂਲਾ ਅਫਜ਼ਾਈ ਕਰਦਿਆਂ ਦੇਖ ਕੇ ਵੀ ਲੋਕਾਂ ਨੇਂ ਖੁਸ਼ੀ ਮਨਾਈ। ਬੈਟਮੈਨ ਦੀ ਪੌਸ਼ਾਕ ਵਿੱਚ ਆਇਆ ਇੱਕ  ਬਰੈਂਪਟਨ ਵਾਸੀ ਵੀ ਲੋਕਾਂ ਦੇ ਉਤਸ਼ਾਹ ਦਾ ਹਿੱਸਾ ਬਣਿਆਂ। ਪੰਜਾਬੀ ਕਮਿਉਨਿਟੀ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਪੰਜਾਬੀ ਖਿਡਾਰੀ ਸਿਮ ਭੁੱਲਰ ਵੀ ਐੱਨ ਬੀ ਏ ਬਾਸਕਿਟਬਾਲ ਦਾ ਪ੍ਰਸਿੱਧ ਖਿਡਾਰੀ ਹੈ। (ਰਿਪੋਰਟ: ਦੇਵ ਝਮਟ )

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …