7.8 C
Toronto
Thursday, October 30, 2025
spot_img
Homeਕੈਨੇਡਾਢਾਡੀ ਹਰਦੀਪ ਸਿੰਘ ਸਾਧੜਾ ਦਾ ਜਥਾ ਸਨਮਾਨਿਤ

ਢਾਡੀ ਹਰਦੀਪ ਸਿੰਘ ਸਾਧੜਾ ਦਾ ਜਥਾ ਸਨਮਾਨਿਤ

logo-2-1-300x105-3-300x105ਟੋਰਾਂਟੋ : ਪੰਜਾਬ ਤੋਂ ਆਏ ਢਾਡੀ ਹਰਦੀਪ ਸਿੰਘ ਸਾਧੜਾ ਦੇ ਜਥੇ ਵਲੋਂ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਵਿਚ ਰੋਜ਼ਾਨਾ ਧਾਰਮਿਕ ਦੀਵਾਨਾਂ ਵਿਚ ਹਾਜ਼ਰ ਸੰਗਤਾਂ ਨੂੰ ਢਾਡੀ ਵਾਰਾਂ ਦੇ ਗਾਇਨ ਦੁਆਰਾ ਸਿੱਖ ਇਤਿਹਾਸ ਨਾਲ ਜੋੜਿਆ ਗਿਆ।
ਲੰਘੇ ਦਿਨੀਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਦੇ ਪ੍ਰਬੰਧਕਾਂ ਅਤੇ ਇੱਥੇ ਵਸੇ ਪਿੰਡ ਸਾਧੜਾ ਨਿਵਾਸੀਆਂ ਵਲੋਂ ਢਾਡੀ ਹਰਦੀਪ ਸਿੰਘ ਸਾਧੜਾ ਦੇ ਜਥੇ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਅਵਤਾਰ ਸਿੰਘ ਸਾਧੜਾ, ਜਗਤਾਰ ਸਿੰਘ ਸਾਧੜਾ, ਗੁਰਦੀਪ ਸਿੰਘ ਸਾਧੜਾ, ਰੇਸ਼ਮ ਸਿੰਘ ਸਾਧੜਾ, ਸੰਤੋਖ ਸਿੰਘ ਸਾਧੜਾ, ਮੇਜਰ ਸਿੰਘ ਸਾਧੜਾ, ਜਸਬੀਰ ਸਿੰਘ ਸਾਧੜਾ, ਦਿਲਾਵਰ ਸਿੰਘ ਸਾਧੜਾ, ਜਸਵੀਰ ਸਿੰਘ ਮਾਂਟਰੀਆਲ, ਜਸਵਿੰਦਰ ਸਿੰਘ, ਧਿਆਨ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ ਅਤੇ ਝਲਮਣ ਸਿੰਘ ਆਦਿ ਹਾਜ਼ਰ ਸਨ।

RELATED ARTICLES

ਗ਼ਜ਼ਲ

POPULAR POSTS