ਬਰੈਂਪਟਨ : ਗੋਰ ਸੀਨੀਅਰ ਕਲੱਬ ਕਾਫੀ ਪੁਰਾਣੀ ਕਲੱਬ ਹੈ। ਇਹ ਸਮੇਂ-ਸਮੇਂ ਉਪਰ ਕਈ ਗਤੀਵਿਧੀਆਂ ਵਿਚ ਰੁੱਝੀ ਰਹਿੰਦੀ ਹੈ।
ਕਲੱਬ ਮੈਂਬਰਾਂ ਦੇ ਜਨਮ ਦਿਨ ਵੀ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸੇ ਲੜੀ ਵਿਚ 29 ਸਤੰਬਰ, 2025 ਨੂੰ ਅਮਰੀਕ ਸਿੰਘ ਕੁਮਰੀਆ ਜੋ ਕਿ ਕਲੱਬ ਦੇ ਕੰਮਾਂ ਵਿਚ ਸਰਗਰਮ ਰਹਿੰਦੇ ਹਨ, ਦਾ ਜਨਮ ਦਿਨ ਮਨਾਇਆ ਗਿਆ। ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਂਝ ਇਹ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਵੀ ਹਨ। ਗੋਰ ਕਲੱਬ ਦੇ ਬਹੁਤੇ ਮੈਂਬਰ ਤਾਸ਼ ਖੇਡਣ ਦੇ ਸ਼ੌਕੀਨ ਹਨ। ਇਸ ਲਈ ਅਮਰੀਕ ਸਿੰਘ ਕੁਮਰੀਆ ਵਲੋਂ ਸਾਰਿਆਂ ਨੂੰ ਤਾਸ਼ਾਂ ਦਾ ਤੋਹਫਾ ਦਿੱਤਾ ਗਿਆ। ਇਸ ਮੌਕੇ ‘ਤੇ ਗੁਰਬਖਸ਼ ਸਿੰਘ ਤੂਰ, ਰਾਮ ਪ੍ਰਕਾਸ਼ ਪਾਲ ਅਤੇ ਸੁਰਿੰਦਰ ਸ਼ਰਮਾ ਨੇ ਕਵਿਤਾਵਾਂ ਪੜ੍ਹੀਆਂ। ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ।
ਤਾਸ਼ ਦਾ ਟੂਰਨਾਮੈਂਟ ਵੀ ਇਸ ਕਲੱਬ ਵਲੋਂ 18 ਅਕਤੂਬਰ 2025 ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ (195 ਡੌਨ ਮਿਨੇਕਰ ਡਰਾਈਵ) ਵਿਚ ਕਰਵਾਇਆ ਜਾ ਰਿਹਾ ਹੈ। ਇੰਟਰੀ ਫੀਸ 20 ਡਾਲਰ ਹੋਵੇਗੀ। ਐਂਟਰੀਆਂ 11:45 ਤੋਂ 12:15 ਤੱਕ ਲਈਆਂ ਜਾਣਗੀਆਂ। ਉਸ ਉਪਰੰਤ ਮੈਚ ਸ਼ੁਰੂ ਹੋ ਜਾਣਗੇ। ਖਾਣ-ਪੀਣ ਦਾ ਪ੍ਰਬੰਧ ਵੀ ਹੋਵੇਗਾ।
ਹੋਰ ਜਾਣਕਾਰੀ ਲਈ ਪ੍ਰਧਾਨ ਸੁਖਦੇਵ ਸਿੰਘ ਗਿੱਲ ਤੋਂ ਫੋਨ ਨੰਬਰ 289-623-1202 ‘ਤੇ ਲਈ ਜਾ ਸਕਦੀ ਹੈ। ਮਨਜੀਤ ਸਿੰਘ ਢੇਸੀ ਫੋਨ ਨੰਬਰ 647-990-1548

