Breaking News
Home / ਕੈਨੇਡਾ / Front / ਰੂਸ ਨੂੰ ਝਟਕਾ ! ਰੂਸੀ ਤੇਲ ਦੇ 90 ਫੀ ਸਦੀ ਇੰਪੋਰਟ ਉੱਤੇ ਯੂਰਪੀਅਨ ਯੂਨੀਅਨ ‘ਤੇ ਲੱਗੀ ਪਾਬੰਦੀ

ਰੂਸ ਨੂੰ ਝਟਕਾ ! ਰੂਸੀ ਤੇਲ ਦੇ 90 ਫੀ ਸਦੀ ਇੰਪੋਰਟ ਉੱਤੇ ਯੂਰਪੀਅਨ ਯੂਨੀਅਨ ‘ਤੇ ਲੱਗੀ ਪਾਬੰਦੀ

ਯੂਕਰੇਨ ਖਿਲਾਫ ਵਿੱਢੀ ਗਈ ਜੰਗ ਲਈ ਰੂਸ ਨੂੰ ਸਬਕ ਸਿਖਾਉਣ ਵਾਸਤੇ ਯੂਰਪੀਅਨ ਯੂਨੀਅਨ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਦੇ ਇੰਪੋਰਟ ਉੱਤੇ ਪਾਬੰਦੀ ਲਾਉਣ ਲਈ ਰਾਜ਼ੀ ਹੋ ਗਈ ਹੈ। ਇਸ ਤੋਂ ਪਹਿਲਾਂ ਹੋਈ ਗੱਲਬਾਤ ਵਿੱਚ ਯੂਰਪੀਅਨ ਯੂਨੀਅਨ ਵਿਚਲੀਆਂ ਤਰੇੜਾਂ ਵੀ ਸਾਹਮਣੇ ਆ ਗਈਆਂ।

24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਬੋਲਿਆ ਗਿਆ ਸੀ। ਜਿਸ ਤੋਂ ਬਾਅਦ ਪੱਛਮੀ ਮੁਲਕਾਂ ਨੇ ਰੂਸ ਦੇ ਐਨਰਜੀ ਸੈਕਟਰ ਤੋਂ ਖਹਿੜਾ ਛੁਡਾਉਣ ਦਾ ਫੈਸਲਾ ਕੀਤਾ ਤਾਂ ਕਿ ਮਾਸਕੋ ਜੰਗ ਲਈ ਆਪਣੇ ਹੱਥ ਹੋਰ ਮਜ਼ਬੂਤ ਨਾ ਕਰ ਸਕੇ। ਪਰ ਇਸ ਤਰ੍ਹਾਂ ਦਾ ਕੋਈ ਵੀ ਕਦਮ ਯੂਰਪ ਵਿੱਚ ਦੋ ਧਾਰੀ ਤਲਵਾਰ ਉੱਤੇ ਤੁਰਨ ਦੇ ਬਰਾਬਰ ਹੈ।

ਯੂਰਪ ਆਪਣੀ ਤੇਲ ਦੀ 25 ਫੀ ਸਦੀ ਤੇ ਕੁਦਰਤੀ ਗੈਸ ਦੀ 40 ਫੀ ਸਦੀ ਲੋੜ ਪੂਰੀ ਕਰਨ ਲਈ ਰੂਸ ਉੱਤੇ ਨਿਰਭਰ ਕਰਦਾ ਹੈ। ਜਿਹੜੇ ਯੂਰਪੀਅਨ ਦੇਸ਼ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਰੂਸ ਉੱਤੇ ਆਪਣੀਆਂ ਐਨਰਜੀ ਸਬੰਧੀ ਲੋੜਾਂ ਪੂਰੀਆਂ ਕਰਨ ਲਈ ਨਿਰਭਰ ਕਰਦੇ ਹਨ ਉਹ ਉਸ ਖਿਲਾਫ ਕਾਰਵਾਈ ਕਰਨ ਤੋਂ ਕਤਰਾ ਰਹੇ ਸਨ।

ਕੁੱਝ ਮਹੀਨੇ ਪਹਿਲਾਂ ਤਾਂ ਇਸ ਤਰ੍ਹਾਂ ਦਾ ਕਦਮ ਚੁੱਕੇ ਜਾਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਪਰ ਕਾਫੀ ਬਹਿਸ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਆਗੂਆਂ ਵੱਲੋਂਂ ਰੂਸ ਦੇ ਤੇਲ ਦੇ ਇੰਪੋਰਟ ਉੱਤੇ ਅਗਲੇ ਛੇ ਮਹੀਨੇ ਵਿੱਚ 90 ਫੀ ਸਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਬੈਲਜੀਅਮ ਦੇ ਪ੍ਰਧਾਨ ਮੰਤਰੀ ਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਆਖਿਆ ਕਿ ਯੂਰਪ ਨੂੰ ਇਸ ਫੈਸਲੇ ਦੇ ਪ੍ਰਭਾਵ ਨਾਲ ਐਡਜਸਟ ਕਰਨ ਲਈ ਕੁੱਝ ਸਮਾਂ ਲੱਗੇਗਾ। ਉਨ੍ਹਾਂ ਇਹ ਵੀ ਆਖਿਆ ਕਿ ਰੂਸ ਦੀ ਐਨਰਜੀ ਦੇ ਸਬੰਧ ਵਿੱਚ ਹੋਰ ਪਾਬੰਦੀਆਂ ਆਉਣ ਵਾਲੇ ਸਮੇਂ ਵਿੱਚ ਹੌਲੀ ਹੌਲੀ ਲਾਈਆਂ ਜਾਣਗੀਆਂ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …