Breaking News
Home / ਕੈਨੇਡਾ / Front / ਲਿਬਰਲਾਂ ਨੇ ਪੇਸ਼ ਕੀਤਾ ਹਥਿਆਰਾਂ ਨੂੰ ਨਿਯੰਤਰਿਤ ਕਰਨ ਸਬੰਧੀ ਬਿੱਲ

ਲਿਬਰਲਾਂ ਨੇ ਪੇਸ਼ ਕੀਤਾ ਹਥਿਆਰਾਂ ਨੂੰ ਨਿਯੰਤਰਿਤ ਕਰਨ ਸਬੰਧੀ ਬਿੱਲ

ਹੁਣ ਕੈਨੇਡਾ ਦੇ ਵਿਚ ਹੈਂਡਗਨ ਦੀ ਵਿਕਰੀ ‘ਤੇ ਲਗੇਗੀ ਪਾਬੰਦੀ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਹੈਂਡਗਨ ਦੀ ਮਾਲਕੀਅਤ ‘ਤੇ ਪ੍ਰਸਤਾਵਿਤ ਪਾਬੰਦੀ ਦਾ ਐਲਾਨ ਕੀਤਾ ਹੈ ਜਿਸ ਨਾਲ ਦੇਸ਼ ਵਿੱਚ ਹੈਂਡਗਨ ਦੀ ਵਿਕਰੀ ‘ਤੇ ਪ੍ਰਭਾਵੀ ਤੌਰ ‘ਤੇ ਪਾਬੰਦੀ ਲੱਗ ਜਾਵੇਗੀ। ਪ੍ਰਧਾਨ ਮੰਤਰੀ ਟਰੂਡੋ ਨੇ ਇਹ ਘੋਸ਼ਣਾ ਅਮਰੀਕਾ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਕੀਤੀ ਹੈ।

ਹਾਲਾਂਕਿ, ਇਸ ਸਬੰਧੀ ਬਿੱਲ ਨੂੰ ਸੰਸਦ ਦੁਆਰਾ ਪਾਸ ਕੀਤਾ ਜਾਣਾ ਅਜੇ ਬਾਕੀ ਹੈ। ਪੀਐਮ ਟਰੂਡੋ ਨੇ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਜਿਸ ਗੋਲੀਬਾਰੀ ਹਿੰਸਾ ਦੇ ਪੀੜਤ ਕਈ ਲੋਕਾਂ ਦੇ ਪਰਿਵਾਰ ਅਤੇ ਦੋਸਤ ਸ਼ਾਮਿਲ ਹੋਏ।

ਖ਼ਬਰ ਏਜੰਸੀ ਏਐੱਫਪੀ ਮੁਤਾਬਕ, ਇਸ ਦੌਰਾਨ ਉਨ੍ਹਾਂ ਕਿਹਾ ਕਿ “ਅਸੀਂ ਹੈਂਡਗਨ ਦੀ ਮਾਲਕੀ ‘ਤੇ ਰਾਸ਼ਟਰੀ ਪਾਬੰਦੀ ਨੂੰ ਲਾਗੂ ਕਰਨ ਲਈ ਕਾਨੂੰਨ ਪੇਸ਼ ਕਰ ਰਹੇ ਹਾਂ।” ਉਨ੍ਹਾਂ ਅੱਗੇ ਕਿਹਾ, “ਇਸ ਦਾ ਮਤਲਬ ਇਹ ਹੈ ਕਿ ਹੁਣ ਕੈਨੇਡਾ ਵਿੱਚ ਕਿਤੇ ਵੀ ਹੈਂਡਗਨ ਖਰੀਦਣਾ, ਵੇਚਣਾ, ਟ੍ਰਾਂਸਫਰ ਕਰਨਾ ਜਾਂ ਦਰਾਮਦ ਕਰਨਾ ਸੰਭਵ ਨਹੀਂ ਹੋਵੇਗਾ।

ਦੂਜੇ ਸ਼ਬਦਾਂ ਵਿਚ, ਅਸੀਂ ਹੈਂਡਗਨ ਦੀ ਮਾਰਕੀਟ ਨੂੰ ਸੀਮਿਤ ਕਰ ਰਹੇ ਹਾਂ।” ਪਿਛਲੇ ਹਫ਼ਤੇ ਕੈਨੇਡਾ ਦੀ ਸਰਕਾਰੀ ਅੰਕੜਾ ਏਜੰਸੀ ਦੁਆਰਾ ਸੌਂਪੀ ਗਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਹਥਿਆਰਾਂ ਨਾਲ ਸਬੰਧਤ ਹਿੰਸਕ ਅਪਰਾਧ, ਸਾਰੇ ਹਿੰਸਕ ਅਪਰਾਧਾਂ ਵਿੱਚੋਂ ਤਿੰਨ ਪ੍ਰਤੀਸ਼ਤ ਤੋਂ ਘੱਟ ਹਨ।

ਪਰ 2009 ਤੋਂ ਬਾਅਦ ਦੇਸ਼ ‘ਚ ਬੰਦੂਕਾਂ ਦੀ ਪ੍ਰਤੀ ਵਿਅਕਤੀ ਦਰ ਲਗਭਗ ਤਿੰਨ ਗੁਣਾ ਵਧੀ ਹੈ, ਜਦਕਿ ਬੰਦੂਕ ਨੂੰ ਚਲਾਉਣ ਜਾਂ ਜ਼ਖਮੀ ਕਰਨ ਦੇ ਇਰਾਦੇ ਨਾਲ ਗੋਲੀਬਾਰੀ ਦੀ ਦਰ ਪੰਜ ਗੁਣਾ ਵਧੀ ਹੈ।

 

 

 

 

Check Also

ਅਰਵਿੰਦ ਕੇਜਰੀਵਾਲ ਨੇ ਸੀਐਮ ਰਿਹਾਇਸ਼ ਛੱਡੀ

ਪੰਜਾਬ ਦੇ ਕਾਰੋਬਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਪਹੁੰਚੇ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ …