Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਮੰਤਰੀ ਬਰਦਿਸ਼ ਚੱਗਰ ਨਾਲ ਸਮਾਲ ਬਿਜ਼ਨਸ ਟਾਊਨ ਹਾਲ ਦੀ ਕੀਤੀ ਮੇਜ਼ਬਾਨੀ

ਸੋਨੀਆ ਸਿੱਧੂ ਨੇ ਮੰਤਰੀ ਬਰਦਿਸ਼ ਚੱਗਰ ਨਾਲ ਸਮਾਲ ਬਿਜ਼ਨਸ ਟਾਊਨ ਹਾਲ ਦੀ ਕੀਤੀ ਮੇਜ਼ਬਾਨੀ

logo-2-1-300x105-3-300x105ਬਰੈਂਪਟਨ : ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ਇੱਥੇ ਆਪਣੇ ਸਮਾਲ ਬਿਜ਼ਨਸ ਟਾਊਨ ਹਾਲ ਵਿਚ ਪਹੁੰਚਣ ਉਤੇ ਸਮਾਲ ਬਿਜਨਸ ਅਤੇ ਟੂਰਿਜ਼ਮ ਮਾਮਲਿਆਂ ਦੀ ਮੰਤਰੀ ਬਰਦਿਸ਼ ਚੱਗਰ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਸੋਨੀਆ ਸਿੱਧੂ ਨੇ ਕਿਹਾ ਕਿ ਛੋਟੇ ਕਾਰੋਬਾਰ ਸਾਡੀ ਕਮਿਊਨਿਟੀ ਅਤੇ ਅਰਥਚਾਰੇ ਦੇ ਵੱਡੇ ਹਿੱਸੇ ਨੂੰ ਚਲਾਉਂਦੇ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਟਾਊਨ ਹਾਲ ਵਿਚ ਸਲਾਹ ਮਸ਼ਵਰੇ ਲਈ ਸ੍ਰੀਮਤੀ ਚੱਗਰ ਦਾ ਸਵਾਗਤ ਕਰਨ ਦਾ ਸੁਨਹਿਰੀ ਮੌਕਾ ਹੈ। ਉਹਨਾਂ ਕਿਹਾ ਕਿ ਇਸ ਵਿਚ ਬਰੈਂਪਟਨ ਦੇ ਛੋਟੇ ਕਾਰੋਬਾਰੀਆਂ ਨੂੰ ਸ੍ਰੀਮਤੀ ਚੱਗਰ ਨਾਲ ਸਿੱਧੀ ਗੱਲਬਾਤ ਕਰਨ ਦਾ ਮਹੱਤਵਪੂਰਨ ਮੌਕਾ ਮਿਲਿਆ। ਅਲਗੋਮਾ ਯੂਨੀਵਰਸਿਟੀ (ਬਰੈਂਪਟਨ) ਦੇ ਸਟੂਡੈਂਟ ਸੈਂਟਰ ਵਿਖੇ 18 ਜੁਲਾਈ ਨੂੰ ਸ਼ਾਮ 3.00 ਵਜੇ ਤੋਂ 5.00 ਵਜੇ ਵਿਚਾਲੇ ਟਾਊਨ ਹਾਲ ਖਚਾਖਚ ਭਰਿਆ ਹੋਇਆ ਸੀ। ਇਸ ਮੌਕੇ ਬਰੈਂਪਟਨ ਬੋਰਡ ਆਫ ਟਰੇਡ, ਡਾਊਨ ਟਾਊਨ ਬੀ ਆਈ ਏ, ਸਟਾਰਟਅੱਪ ਪੀਲ ਦੇ ਪ੍ਰਤੀਨਿਧੀ ਅਤੇ ਕਈ ਛੋਟੇ ਕਾਰੋਬਾਰੀ ਹਾਜ਼ਰ ਸਨ। ਅਲਗੋਮਾ ਯੂਨੀਵਰਸਿਟੀ (ਬਰੈਂਪਟਨ) ਦੇ ਪ੍ਰੋਫੈਸਰ ਏਮੌਰ ਸਟੇਇਨ ਨੇ ਚਰਚਾ ਨੂੰ ਸੰਚਾਲਿਤ ਕੀਤਾ।
ਇਸ ਮੌਕੇ ਮਹੱਤਵਪੂਰਨ ਡਿਕਸ਼ਨ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿਚ ਛੋਟੇ ਉਦਯੋਗਾਂ ਨੂੰ ਸਫਲ ਅਤੇ ਖੁਸ਼ਹਾਲ ਬਣਾਉਣ ਵਿਚ ਮੱਦਦ ਕਰਨ ਲਈ ਬਰੈਂਪਟਨ ਵਾਸੀਆਂ ਨੇ ਕਈ ਮਹੱਤਵਪੂਰਨ ਸੁਝਾਅ ਦਿੱਤੇ। ਬਰੈਂਪਟਨ ਵਾਸੀਆਂ ਦੇ ਇਨ੍ਹਾਂ ਸੁਝਾਵਾਂ ਨੂੰ ਸਮਾਲ ਬਿਜਨਸ ਮੰਤਰਾਲੇ ਅਤੇ ਕੈਬਨਿਟ ਪੱਧਰ ‘ਤੇ ਰੱਖਿਆ ਜਾਵੇਗਾ। ਐਮ ਪੀ ਸੋਨੀਆ ਸਿੱਧੂ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਨਵੇਂ ਕਾਰੋਬਾਰੀ ਮੌਕੇ ਪੈਦਾ ਕਰਨ ਵਿਚ ਸਹਾਇਤਾ ਅਤੇ ਪ੍ਰਸ਼ਾਸਨਿਕ ਬੋਝ ਘੱਟ ਕਰਨ ਲਈ ਢੁਕਵੇਂ ਕਦਮ ਉਠਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਇਹੀ ਛੋਟੇ ਉਦਯੋਗਾਂ ਦੀ ਭਵਿੱਖ ਦੀ ਸਫਲਤਾ ਲਈ ਇਕ ਵੱਡਾ ਤੱਤ ਹੋਵੇਗਾ। ਉਹਨਾਂ ਕਿਹਾ ਕਿ ਇਹੋ ਜਿਹੇ ਟਾਊਨ ਹਾਲਸ ਵਿਚ ਕੈਨੇਡੀਅਨਾਂ ਨਾਲ ਸਲਾਹ ਮਸ਼ਵਰੇ ਨਾਲ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੀਆਂ ਨੀਤੀਆਂ ਤੱਥਾਂ ‘ਤੇ ਅਧਾਰਿਤ ਹਨ ਅਤੇ ਸਾਡੀ ਸਰਕਾਰ ਕੈਨੇਡੀਅਨਾਂ ਦੀਆਂ ਲੋੜਾਂ ਪ੍ਰਤੀ ਪੂਰੀ ਤਨਦੇਹੀ ਨਾਲ ਜਵਾਬਦੇਹ ਹੈ। ਉਹਨਾਂ ਕਿਹਾ ਕਿ ਕੈਨੇਡਾ ਚਾਇਲਡ ਬੈਨੀਵਿਟ (ਸੀਸੀਬੀ) ਉਤੇ ਕੇਂਦਰਿਤ ਚਰਚਾ ਪੂਰੇ ਕੈਨੇਡੀਅਨ ਅਰਥਚਾਰੇ ਨੂੰ ਉਤਸ਼ਾਹਿਤ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਦੀ ਨਵੀਂ ਮਿਡਲ ਕਲਾਸ ਟੈਕਸ ਕਟੌਤੀ ਵੀ ਪਰਿਵਾਰਾਂ ਦੀਆਂ ਜੇਬਾਂ ਵਿਚ ਵਾਧੂ ਪੈਸਾ ਪਾਵੇਗੀ ਜੋ ਕਿ ਉਹ ਛੋਟੇ ਕਾਰੋਬਾਰਾਂ ਉਤੇ ਖਰਚ ਕਰ ਸਕਦੇ ਹਨ।
ਇਸ ਤੋਂ ਬਾਅਦ ਮੰਤਰੀ ਸ੍ਰੀਮਤੀ ਚੱਗਰ ਹੋਰ ਮਹੱਤਵਪੂਰਨ ਸਮਾਗਮਾਂ ਵਿਚ ਹਿੱਸਾ ਲੈਣ ਲਈ ਰਵਾਨਾ ਹੋ ਗਏ। ਉਹਨਾਂ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਮਹੱਤਵਪੂਰਨ ਸਮਾਗਮ ਰਿਹਾ, ਜਿਸ ਵਿਚ ਬਰੈਂਪਟਨ ਵਾਸੀਆਂ ਨੇ ਮਹੱਤਵਪੂਰਨ ਸੁਝਾਅ ਦਿੱਤੇ। ਉਹਨਾਂ ਕਿਹਾ ਕਿ ਇਹ ਸੁਝਾਅ ਉਹਨਾਂ ਦੀ ਭੂਮਿਕਾ ਲਈ ਬੇਹੱਦ ਮਹੱਤਵਪੂਰਨ ਹਨ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …