ਰਮਿੰਦਰ ਰੰਮੀ ਦੀ ਪੁਸਤਕ ‘ਤੇਰੀ ਚਾਹਤ’ ਹੋਵੇਗੀ ਰੀਲੀਜ਼ ਤੇ ਕਵੀ-ਦਰਬਾਰ ਹੋਵੇਗਾ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਇਕੱਤਰਤਾ ਆਉਂਦੇ ਐਤਵਾਰ 21 ਮਈ ਨੂੰ 2250 ਬੋਵੇਰਡ ਵਿਖੇ ਸਥਿਤ ઑਰਾਇਲ ਰਿਆਲਟੀ ਆਫ਼ਿਸ਼ ਦੇ ਬੇਸਮੈਂਟ ਵਿਚਲੇ ਮੀਟਿੰਗ-ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋ ਰਹੀ ਹੈ।
ਸਭਾ ਦੀ ਕਾਰਜਕਾਰਨੀ ਕਮੇਟੀ ਦੀ ਪਿਛਲੇ ਹਫ਼ਤੇ ਹੋਈ ਮੀਟਿੰਗ ਵਿਚ ਪਾਸ ਕੀਤੇ ਗਏ ਏਜੰਡੇ ਅਨੁਸਾਰ ਇਸ ਮੀਟਿੰਗ ਵਿੱਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ઑਮਦਰਜ਼ ਡੇਅ਼ ਬਾਰੇ ਜਾਣਕਾਰੀ ਸਾਂਝੀ ਕਰਨਗੇ। ਉਪਰੰਤ, ਇਸ ਉੱਪਰ ਸੰਖੇਪ ਵਿਚਾਰ-ਚਰਚਾ ਕੀਤੀ ਜਾਏਗੀ। ઑਬਿਰਹਾ ਦੇ ਸੁਲਤਾਨ਼ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਨੂੰ ਸਮੱਰਪਿਤ ਇਸ ਸਮਾਗ਼ਮ ਵਿਚ ਸ਼ਿਵ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ ਅਤੇ ਬਰੈਂਪਟਨ ਦੇ ਉੱਘੇ-ਗਾਇਕ ਵੱਲੋਂ ਉਨ੍ਹਾਂ ਦੇ ਗੀਤਾਂ ਦਾ ਗਾਇਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਗ਼ਮ ਵਿਚ ਰਮਿੰਦਰ ਰੰਮੀ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ઑਤੇਰੀ ਚਾਹਤ਼ ਲੋਕ-ਅਰਪਿਤ ਕੀਤੀ ਜਾਏਗੀ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ-ਜਨ ਤੇ ਗਾਇਕ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਰੂ-ਬ-ਰੂ ਕਰਨਗੇ। ਸਭਾ ਦੇ ਮੈਂਬਰਾਂ ਅਤੇ ਸਮੂਹ-ਸਾਹਿਤ ਪ੍ਰੇਮੀਆਂ ਨੂੰ ਸਮਾਗ਼ਮ ਵਿਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਹੈ। ਸਮਾਗ਼ਮ ਬਾਰੇ ਹੋਰ ਜਾਣਕਾਰੀ ਲਈ ਤਲਵਿੰਦਰ ਸਿੰਘ ਮੰਡ (416-904-3500), ਮਲੂਕ ਸਿੰਘ ਕਾਹਲੋਂ (905-497-1216) ਜਾਂ ਅਜਾਇਬ ਸਿੰਘ ਸੰਘਾ (905-956-5509) ਨਾਲ ਸੰਪਰਕ ਕੀਤਾ ਜਾ ਸਕਦਾ ਹੈ।