Breaking News
Home / ਕੈਨੇਡਾ / ਖੇਡਾਂ ਵਿਚ ਜਵਾਬਦੇਹੀ, ਸੁਰੱਖ਼ਿਅਤ ਤੇ ਟਿਕਾਊ ਤਬਦੀਲੀ ਲਈ ਨਮੇ ਉਪਾਅ : ਸੋਨੀਆ ਸਿੱਧੂ

ਖੇਡਾਂ ਵਿਚ ਜਵਾਬਦੇਹੀ, ਸੁਰੱਖ਼ਿਅਤ ਤੇ ਟਿਕਾਊ ਤਬਦੀਲੀ ਲਈ ਨਮੇ ਉਪਾਅ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ઑਸਟੈਂਡਿੰਗ ਕਮੇਟੀ ਆਨ ઑਦ ਸਟੇਟੱਸ ਆਫ਼ ਵਿਮੈੱਨ ਇਨ ਪਾਰਲੀਮੈਂਟ਼ ਦੀ ਚੇਅਰ ਹੋਣ ਦੇ ਨਾਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਵੱਲੋਂ ਮਨਿਸਟਰ ਆਫ਼ ਸਪੋਰਟਸ ਅਤੇ ਕਿਊਬਿਕ ਰੀਜਨ ਲਈ ਇਕੋਨੌਮਿਕ ਡਿਵੈੱਲਪਮੈਂਟ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਮਾਣਯੋਗ ਸੇਂਟ-ਔਂਗ ਵੱਲੋਂ ਕੈਨੇਡਾ ਵਿੱਚ ਖੇਡਾਂ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਗਏ ਐਲਾਨ ਦਾ ਸੁਆਗ਼ਤ ਕੀਤਾ।
ਇਸ ਐਲਾਨਨਾਮੇ ਅਨੁਸਾਰ ਕੈਨੇਡਾ ਦੀ ਫ਼ੈੱਡਰਲ ਸਰਕਾਰ ਵੱਲੋਂ ਖੇਡ ਸੰਸਥਾਵਾਂ ਨੂੰ ਕੀਤੇ ਜਾਂਦੇ ਫੰਡ ਦੀ ਵਰਤੋਂ ਵਿੱਚ ਸੁਧਾਰ ਕਰਨ, ਸੁਰੱਖ਼ਿਅਤ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਖੇਡਾਂ ਸਬੰਧੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਖਿਡਾਰੀਆਂ ਦੇ ਯੋਗਦਾਨ ਵਿੱਚ ਵਾਧਾ ਕਰਨ ਦੀ ਵਿਵਸਥਾ ਹੈ।
ਐਲਾਨਨਾਮੇ ਅਨੁਸਾਰ ਲਏ ਗਏ ਇਹ ਉਪਾਅ ਖੇਡਾਂ ਵਿੱਚ ਔਰਤਾਂ ਅਤੇ ਲੜਕੀਆਂ ਦੇ ਯੋਗਦਾਨ ਦੇ ਵਿਆਪਕ ਅਧਿਐੱਨ ਲਈ ਬਣਾਈ ਗਈ ਕਮੇਟੀ ਦੀਆਂ ਸਿਫ਼ਾਰਿਸ਼ਾਂ ਨਾਲ ਮੇਲ਼ ਖਾਂਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਖਿਡਾਰੀਆਂ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਪਹਿਲ ਦਿੰਦੀ ਹੈ। ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਨੈਸ਼ਨਲ ਸਪੋਰਟਸ ਆਰਗੇਨਾਈਜ਼ੇਸ਼ਨਾਂ (ਐੱਨ.ਐੱਸ.ਓਜ਼) ਆਪਣੇ ਬੋਰਡ ਆਫ਼ ਡਾਅਇਰੈੱਕਟਰਜ਼ ਵਿੱਚ ਖਿਡਾਰੀਆਂ ਦਾ ਇੱਕ ਨੁਮਾਇੰਦਾ ਲੈਣਾ ਜ਼ਰੂਰੀ ਹੋਵੇਗਾ ਅਤੇ ઑਐਥਲੀਟਸਕੈਨ਼ ਖਿਡਾਰੀ ਆਗੂ ਪੈਦਾ ਕਰਨ ਤੇ ਖੇਡਾਂ ਦੀ ਟ੍ਰੇਨਿੰਗ ਵਿੱਚ ਵਾਧਾ ਕਰਨ ਲਈ ਆਪਣੀ ਸਮਰੱਥਾ ਨੂੰ ਹੋਰ ਵਧਾਉਣ ਲਈ ਸਰਕਾਰੀ ਫ਼ੰਡ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਉਤਸ਼ਾਹ ਵਾਲੀ ਗੱਲ ਹੈ ਕਿ ਖੇਡਾਂ ਵਿੱਚ ਖਿਡਾਰੀਆਂ ਦੇ ਕੁਪੋਸ਼ਣ ਅਤੇ ਹੋਰ ਤਰੁੱਟੀਆਂ ਨੂੰ ਰੋਕਣ ਲਈ ਅਤੇ ਮਜ਼ਬੂਤ, ਇਕਸਾਰ, ਸਾਧਨ ਤੇ ਸਰੋਤ ਪੈਦਾ ਕਰਨ ਲਈ ઑਯੂਨੀਵਰਸਲ ਕੋਡ ਆਫ਼ ਕੰਡਕਟ਼ ਵਰਗੇ ਸਖ਼ਤ ਨਿਯਮ ਬਣਾਏ ਗਏ ਹਨ।
ਐੱਮ.ਪੀ. ਸੋਨੀਆ ਸਿੱਧੂ ਨੇ ਹਾਲ ਵਿੱਚ ਹੀ ਖੇਡ ਮੰਤਰੀ ਅਤੇ ਖੇਡਾਂ ਨਾਲ ਸਬੰਧਿਤ ਪ੍ਰਮੁੱਖ ਹਿੱਸੇਦਾਰਾਂ ਨਾਲ ਗੋਲ਼-ਮੇਜ਼ ਚਰਚਾ ਕੀਤੀ।
ਇਸ ਚਰਚਾ ਵਿਚ ਹਿੱਸੇਦਾਰਾਂ ਨੂੰ ਖੇਡਾਂ ਸਬੰਧੀ ਆਪੋ ਆਪਣੇ ਤਜਰਬੇ ਸਾਂਝੇ ਕਰਨ ਦਾ ਮੌਕਾ ਮਿਲਿਆ। ਇਸ ਵਿਚ ਖੇਡਾਂ ਵਿੱਚ ਔਰਤਾਂ ਤੇ ਲੜਕੀਆਂ ਦੀ ਸ਼ਮੂਲੀਅਤ, ਖੇਡਾਂ ਰਾਹੀਂ ਨੌਜਵਾਨਾਂ ਦੇ ਮਾਨਸਿਕ ਵਿਕਾਸ ਅਤੇ ਖਿਡਾਰੀਆਂ ਦੀ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਮੁੱਦੇ ਸ਼ਾਮਲ ਸਨ। ਆਪਣੀ ਲੀਡਰਸ਼ਿਪ ਅਤੇ ਸਥਾਨਕ ਲੋਕਾਂ ਦੀ ਸਹਿਯੋਗ ਨਾਲ ਸੋਨੀਆ ਸਿੱਧੂ ਖੇਡਾਂ ਨੂੰ ਕਮਿਊਨਿਟੀ ਸਭਿਆਚਾਰ ਦਾ ਹਿੱਸਾ ਬਨਾਉਣ ਲਈ ਸਾਰਥਿਕ ਕੰਮ ਕਰ ਰਹੀ ਹੈ।
ਉਨ੍ਹਾਂ ਬਰੈਂਪਟਨ ਅਤੇ ਸਮੂਹ ਕੈਨੇਡਾ-ਵਾਸੀਆਂ ਸੁਰੱਖ਼ਿਅਤ ਅਤੇ ਜਵਾਬਦੇਹੀ ਵਾਲਾ ਢਾਂਚਾ ਤਿਆਰ ਕਰਨ ਲਈ ਅਹਿਮ ਕਦਮ ਚੁੱਕਣ ਲਈ ਖੇਡ ਮੰਤਰੀ ਸੇਂਟ-ਔਂਗ ਅਤੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ।
ਇਸ ਐਲਾਨਨਾਮੇ ਰਾਹੀਂ ਲਏ ਗਏ ਠੋਸ ਉਪਾਅ ਖੇਡਾਂ ਵਿੱਚ ਲੰਮੇਂ ਸਮੇਂ ਲਈ ਲਿਆਂਦੀ ਜਾਣ ਵਾਲੀ ਅਤਿ-ਲੋੜੀਂਦੀ ਤਬਦੀਲੀ ਦਾ ਇੱਕ ਭਾਗ ਹਨ। ਇਸ ਵਿਚ ਦਰਜ ਲੋੜੀਂਦੀਆਂ ਜ਼ਰੂਰਤਾਂ ਅਤੇ ਸ਼ਰਤਾਂ ਖੇਡ-ਸੰਸਥਾਵਾਂ ਦੀ ਕਾਰਗ਼ੁਜ਼ਾਰੀ ਦੀ ਜਵਾਬਦੇਹੀ ਵਧਾਉਣਗੀਆਂ, ਸਰਕਾਰੀ ਸੇਵਾਵਾਂ ਵਿੱਚ ਵਾਧਾ ਕਰਨਗੀਆਂ ਅਤੇ ਖੇਡਾਂ ਸਬੰਧੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿਚ ਖਿਡਾਰੀਆਂ ਦੇ ਯੋਗਦਾਨ ਨੂੰ ਤਰਜੀਹ ਦੇਣਗੀਆਂ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …