18.6 C
Toronto
Sunday, September 6, 2026
spot_img
Homeਭਾਰਤਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਤਾਰੀਫ

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਤਾਰੀਫ

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਤਾਰੀਫਕਿਹਾ, ਪਾਕਿ ਦੇ ਝੂਠੇ ਕੰਪੇਨ ਨੂੰ ਬੇਨਕਾਬ ਕੀਤਾ ਜਾਵੇ, ਅਸੀਂ ਤੁਹਾਡੇ ਨਾਲ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪੀ.ਓ.ਕੇ ਵਿੱਚ ਪਹਿਲੀ ਵਾਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀਡੀਓ ਮੈਸੇਜ਼ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ।  ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮੇਰੇ ਕਈ ਮੁੱਦਿਆਂ ‘ਤੇ ਮਤਭੇਦ ਹਨ, ਪਰ ਫੌਜ ਦੇ ਸਰਜੀਕਲ ਸਟ੍ਰਾਈਕ ਲ਼ਈ ਮੈਂ ਉਨ੍ਹਾਂ ਨੂੰ ਸਲੂਟ ਕਰਦਾ ਹਾਂ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਸੀ।
ਕੇਜਰੀਵਾਲ ਨੇ ਕਿਹਾ ਕਿ ਜੈ ਹਿੰਦ ਸਾਥਿਓ, ਕੁਝ ਦਿਨ ਪਹਿਲੇ ਬਾਰਡਰ ‘ਤੇ ਸਾਡੇ 19 ਜਵਾਨ ਸ਼ਹੀਦ ਹੋ ਗਏ ਸਨ ਪਰ ਪਿਛਲੇ ਹਫਤੇ ਸਾਡੀ ਫੌਜ ਨੇ ਬਹਾਦਰੀ ਨਾਲ ਇਸ ਦਾ ਬਦਲਾ ਲਿਆ। ਪਾਕਿ ਦੇ ਅੰਦਰ ਵੜ ਕੇ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੍ਰਾਈਕ ਕੀਤਾ। ਮੇਰੇ ਆਪਣੇ, ਪ੍ਰਧਾਨ ਮੰਤਰੀ ਮੋਦੀ ਨਾਲ 100 ਮਾਮਲਿਆਂ ‘ਤੇ ਮਤਭੇਦ ਹੋ ਸਕਦੇ ਹਨ ਪਰ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨੇ ਜੋ ਇੱਛਾ ਸ਼ਕਤੀ ਵਿਖਾਈ ਹੈ, ਉਸ ਲਈ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਕੇਜਰੀਵਾਲ ਨੇ ਅੱਗੇ ਕਿਹਾ, ‘ਜਦੋਂ ਤੋਂ ਸਰਜੀਕਲ ਸਟ੍ਰਾਇਕ ਹੋਇਆ ਹੈ, ਪਾਕਿਸਤਾਨ ਬੁਰੀ ਤਰ੍ਹਾਂ ਨਾਲ ਬੁਖਲਾ ਗਿਆ ਹੈ। ਉਹ ਗੰਦੀ ਰਾਜਨੀਤੀ ‘ਤੇ ਉਤਰ ਆਇਆ ਹੈ। ਮੇਰੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਜਿਵੇਂ ਜਮੀਨ ਦੇ ਉਪਰ ਪਾਕਿਸਤਾਨ ਨੂੰ ਜਵਾਬ ਦਿੱਤਾ, ਅਜਿਹਾ ਹੀ ਪਾਕਿ ਦੇ ਝੂਠੇ ਕੈਂਪੇਨ ਨੂੰ ਬੇਨਕਾਬ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਹਾਂ।’

RELATED ARTICLES
POPULAR POSTS