-5.7 C
Toronto
Thursday, February 26, 2026
spot_img
Homeਪੰਜਾਬ'ਆਪ' ਦੇ 35-40 ਉਮੀਦਵਾਰਾਂ ਦੀ ਅਗਲੀ ਸੂਚੀ ਛੇਤੀ

‘ਆਪ’ ਦੇ 35-40 ਉਮੀਦਵਾਰਾਂ ਦੀ ਅਗਲੀ ਸੂਚੀ ਛੇਤੀ

4ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ 20 ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
“ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ  ਅਗਲੀ ਸੂਚੀ ਤਿੰਨ-ਚਾਰ ਦਿਨਾਂ ਵਿਚ ਆਵੇਗੀ ਤੇ ਇਸ ਸੂਚੀ ਵਿਚ 35 ਤੋਂ 40 ਦੇ ਕਰੀਬ ਨਾਮ ਹੋਣਗੇ।” ਇਹ ਗੱਲ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਹੀ ਹੈ। ਉਨ੍ਹਾਂ ਕਿਹਾ ਕਿਹਾ ਕਿ ਸਾਰੇ ਨਾਵਾਂ ‘ਤੇ ਵਿਚਾਰ-ਚਰਚਾ ਹੋ ਗਈ ਹੈ ਤੇ ਹੁਣ ਉਨ੍ਹਾਂ ‘ਤੇ ਆਖਰੀ ਮੋਹਰ ਲੱਗਣੀ ਬਾਕੀ ਹੈ।
ਘੁੱਗੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਅਗਲਾ ਪੰਜਾਬ ਦੌਰਾ 20 ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇਗਾ। ਇਸ ਦੌਰੇ ਵਿਚ ਉਹ ਇੰਡਸਟਰੀ-ਟ੍ਰੇਡ ਤੇ ਦਲਿਤ ਮੈਨੀਫੈਸਟੋ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗਾਂ ਦਾ ਮੈਨੀਫੈਸਟੋ ਵਿਚ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਦਮੀ ਪਾਰਟੀ ਭਾਵੇਂ ਤਿੰਨਾਂ ਖੇਤਰਾਂ ਵਿਚ ਮਜ਼ਬੂਤ ਹੈ ਪਰ ਆਉਣ ਵਾਲੇ ਦਿਨਾਂ ਵਿਚ ਮਾਝੇ ‘ਚ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

RELATED ARTICLES
POPULAR POSTS