11.2 C
Toronto
Friday, May 8, 2026
spot_img
Homeਪੰਜਾਬਫਗਵਾੜਾ 'ਚ ਕਾਂਗਰਸੀ ਵਰਕਰ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਆਪ...

ਫਗਵਾੜਾ ‘ਚ ਕਾਂਗਰਸੀ ਵਰਕਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ

ਰੂਪਨਗਰ ਵਿਚ ਵੀ ਅਕਾਲੀ ਆਗੂ ਦੀ ਪਤਨੀ ਨੇ ਕੀਤੀ ਖੁਦਕੁਸ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਫਗਵਾੜਾ ਸ਼ਹਿਰ ਵਿਚ ਅੱਜ ਇਕ ਨੌਜਵਾਨ ਕਾਂਗਰਸੀ ਵਰਕਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਕਾਂਗਰਸੀ ਵਰਕਰ ਦੀ ਪਛਾਣ ਸੰਦੀਪ ਸਿੰਘ ਉਰਫ ਸੈਂਡੀ ਪੁੱਤਰ ਬਲਬੀਰ ਸਿੰਘ ਦੇ ਰੂਪ ਵਿਚ ਹੋਈ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕਿਹਾ ਜਾ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੰਦੀਪ ਕਾਫੀ ਪਰੇਸ਼ਾਨ ਰਹਿਣ ਲੱਗਾ ਸੀ।
ਦੂਜੇ ਪਾਸੇ ਰੂਪਨਗਰ ਵਿਚ ਵੀ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਯੂਥ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰਣਜੀਤ ਸਿੰਘ ਗੁੱਡਵਿਲ ਦੀ ਪਤਨੀ ਜਸਵਿੰਦਰ ਕੌਰ ਨੇ ਅੱਜ ਸਵੇਰੇ ਆਪਣੇ ਪਤੀ ਦੇ ਰਿਵਾਲਵਰ ਨਾਲ ਆਤਮਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਪਤੀ ਰਣਜੀਤ ਸਿੰਘ ਰੇਤ ਮਾਈਨਿੰਗ ਦਾ ਕਾਰੋਬਾਰੀ ਸੀ। ਉਸ ਕੋਲ ਤਕਰੀਬਨ ਦਰਜਨ ਟਰੱਕ, ਟਰਾਲੇ, ਟਿੱਪਰ ਸਨ। ਉਸ ਦਾ ਕੰਮ ਹੁਣ ਬੰਦ ਹੋ ਚੁੱਕਿਆ ਹੈ। ਜਿਸ ਨੂੰ ਲੈ ਕੇ ਮ੍ਰਿਤਕਾ ਜਸਵਿੰਦਰ ਕੌਰ ਪ੍ਰੇਸ਼ਾਨ ਰਹਿੰਦੀ ਸੀ।

RELATED ARTICLES
POPULAR POSTS