15 ਦਿਨ ਬਾਅਦ ਆਵੇਗੀ ਰਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ
’84 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਅੱਜ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਇਹ ਟੈਸਟ ਕਿਸੇ ਵੀ ਵਿਅਕਤੀ ਦਾ ਝੂਠ ਫੜਨ ਲਈ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਵਾਹਰ ਵਿੰਦਰ ਕੋਹਲੀ ਦੇ ਬਿਆਨਾਂ ਦੇ ਆਧਾਰ ‘ਤੇ ਅਦਾਲਤ ਵੱਲੋਂ ਹੁਕਮ ਦਿੱਤੇ ਜਾਣ ‘ਤੋਂ ਬਾਅਦ ਐਸਆਈਟੀ ਨੇ ਇਹ ਟੈਸਟ ਕਰਵਾਇਆ। ਤਕਰੀਬਨ ਢਾਈ ਘੰਟੇ ਚੱਲੇ ਇਸ ਟੈਸਟ ਤੋਂ ਬਾਅਦ ਸੱਜਣ ਕੁਮਾਰ ਲੈਬ ਤੋਂ ਬਾਹਰ ਆਉਂਦਿਆਂ ਕਾਫੀ ਬੇਚੈਨ ਨਜ਼ਰ ਆ ਰਿਹਾ ਸੀ। ਇਸ ਮੌਕੇ ਸੱਜਣ ਕੁਮਾਰ ਮੀਡੀਆ ਤੋਂ ਵੀ ਕੰਨੀ ਕਤਰਾਉਂਦਾ ਰਿਹਾ। ਇਸ ਟੈਸਟ ਦੀ ਰਿਪੋਰਟ 15 ਦਿਨ ਬਾਅਦ ਆਵੇਗੀ ਜਿਸ ਦੇ ਆਧਾਰ ‘ਤੇ ਇਹ ਫੈਸਲਾ ਹੋਵੇਗਾ ਕਿ ਸੱਜਣ ਕੁਮਾਰ ਦੀ 1984 ਸਿੱਖ ਕਤਲੇਆਮ ਵਿਚ ਕੀ ਭੂਮਿਕਾ ਸੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …